ਖਾਲੜਾ 'ਚ ਸਾਫ਼ ਪਾਣੀ ਦੇਣ ਲਈ ਵਰਤਿਆ ਜਾ ਰਿਹਾ ਹੈ ਘਟੀਆ ਮਟੀਰੀਅਲ! - Inferior material
ਤਰਨਤਾਰਨ: ਹਰ ਘਰ ਵਿੱਚ ਸ਼ੁੱਧ ਅਤੇ ਸਾਫ਼ ਪਾਣੀ ਪਹੁੰਚਣ ਲਈ ਘਟੀਆ ਮਟੀਰੀਅਲ ਵਾਲੀ ਪਾਈਪ ਨੂੰ ਵਰਤਿਆ ਜਾ ਰਿਹਾ ਹੈ ਜੋ ਕਿ ਹੱਥ ਲਗਾਉਣ ਨਾਲ ਹੀ ਟੁੱਟ ਜਾਂਦੀ ਹੈ। ਇਸ ਘਟੀਆ ਕਵਾਲਟੀ ਦੀ ਪਾਇਪ ਵਰਤਣ ਕਾਰਨ ਕਸਬਾ ਖਾਲੜਾ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਲੋਕਾਂ ਨੇ ਇਸ ਕੰਮ ਦਾ ਵਿਰੋਧ ਕੀਤਾ ਇਸ ਕੰਮ ਨੂੰ ਰੁਕਵਾ ਦਿੱਤਾ ਗਿਆ। ਇਸ ਮੌਕੇ ਗੁਰਜੀਤ ਸਿੰਘ ਜੰਡ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਘਰਾਂ ਤੱਕ ਜੋ ਪਾਣੀ ਦੇਣਾ ਹੈ ਉਹ ਵਧੀਆ ਪਾਈਪ ਪਾਏ ਜਾਣ ਅਤੇ ਇਹ ਘਟੀਆ ਮਟੀਰੀਅਲ ਪਾਉਣ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇ।