ਇੰਦਰਾ ਗਾਂਧੀ ਦੇ ਜਨਮਦਿਨ ਮੌਕੇ ਕੁਝ ਇਸ ਤਰ੍ਹਾਂ ਕੀਤਾ ਗਿਆ ਯਾਦ - ਕਰਮਜੀਤ ਸਿੰਘ ਗਿੱਲ
ਅੰਮ੍ਰਿਤਸਰ: ਸਿੱਖਾਂ ਦੇ ਜ਼ਖਮਾਂ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਵਜੋਂ ਜਲ੍ਹਿਆਂਵਾਲਾ ਬਾਗ ਦੇ ਬਾਹਰ ਗੁਬਾਰੇ ਨਾਲ ਇੰਦਰਾ ਗਾਂਧੀ ਦਾ ਇੱਕ ਵੱਡਾ ਪੋਸਟਰ ਅਸਮਾਨ ਵਿੱਚ ਲਹਿਰਾਕੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜਨਮਦਿਨ ਮੌਕੇ ਯਾਦ ਕੀਤਾ ਗਿਆ। ਐਸਸੀ ਸੈੱਲ ਕਰਮਜੀਤ ਸਿੰਘ ਗਿੱਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਵੱਲੋਂ ਵਧਾਈ ਦਿੱਤੀ ਗਈ। ਇਹ ਉਹੀ ਕਰਮਜੀਤ ਸਿੰਘ ਗਿੱਲ ਹਨ ਜਿਸ ਨੇ ਮਰਹੂਮ ਜਗਦੀਸ਼ ਟਾਈਟਲਰ ਦੇ ਪੋਸਟਰ ਵੀ ਲਗਾਏ ਸਨ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਛੂਹਣ ਵਾਲੇ ਸਨ।