ਅਮਰੀਕਾ 'ਚ ਗੋਲੀ ਲੱਗਣ ਕਾਰਨ ਭਾਰਤੀ ਨੌਜਵਾਨ ਦੀ ਹੋਈ ਮੌਤ - ਖ਼ਬਰ
ਹੁਸ਼ਿਆਰਪੁਰ: ਅਮਰੀਕਾ 'ਚ ਭਾਰਤੀ ਨੌਜਵਾਨ ਦੇ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਕੁਲਦੀਪ ਸਿੰਘ ਵਾਸੀ ਬੈਂਸ ਅਵਾਨ ਵਜੋਂ ਹੋਈ ਹੈ। ਜੋ ਕਿ ਕਰੀਬ 2 ਸਾਲ ਪਹਿਲਾਂ ਹੀ ਅਮਰੀਕਾ ਦੇ ਨਿਊਯਾਰਕ ਸਿਟੀ 'ਚ ਗਿਆ ਸੀ। ਕੁਲਦੀਪ ਸਿੰਘ ਦੇ ਗੋਲੀ ਲਗਣ ਦੀ ਘਟਨਾ ਦੀ ਸੀਸੀਟੀਵੀ ਫੁਟੇਜ 'ਚ ਵੀ ਕੈਦ ਹੈ। ਕੁਲਦੀਪ ਸਿੰਘ ਦੀ ਮੌਤ ਦੀ ਖ਼ਬਰ ਜਿਵੇਂ ਹੀ ਪਿੰਡ ਬੈਂਸ ਅਵਾਨ 'ਚ ਪਹੁੰਚੀ ਤਾਂ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੇ ਮਾਤਾ ਪਿਤਾ ਵੀ ਇਸ ਵਕਤ ਅਮੇਰੀਕਾ ਚ ਹੀ ਹਨ। ਇਸ ਮੌਕੇ ਮ੍ਰਿਤਕ ਨੌਜਵਾਨ ਦੀ ਭੈਣ ਮਨਜੀਤ ਕੌਰ ਅਤੇ ਭਰਾ ਮਨਜੀਤ ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਅਮੇਰੀਕਾ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਉਥੇ ਜਾ ਕੇ ਆਪਣੇ ਭਰਾ ਦੇ ਅੰਤਿਮ ਦਰਸ਼ਨ ਕਰ ਸਕਣ।