ਤਰਨ ਤਾਰਨ 'ਚ ਇੰਡੀਅਨ ਰੈਡ ਕਰਾਸ ਸੋਸਾਈਟੀ ਵੱਲੋਂ ਖ਼ੂਨਦਾਨ ਕੈਂਪ ਦਾ ਆਯੋਜਨ - ਇੰਡੀਅਨ ਰੈਡ ਕਰਾਸ ਸੋਸਾਈਟੀ
ਤਰਨ ਤਾਨਰ: ਕਰਫਿਊ ਦੇ ਦੌਰਾਨ ਜਿੱਥੇ ਇੱਕ ਪਾਸੇ ਲੋਕ ਕੋਰੋਨਾ ਵਾਇਰਸ ਕਾਰਨ ਮਹਿਜ਼ ਆਪਣੇ ਬਾਰੇ ਸੋਚ ਰਹੇ ਹਨ, ਉੱਥੇ ਹੀ ਦੂਜੇ ਪਾਸੇ ਤਰਨ ਤਾਰਨ 'ਚ ਕਬੱਡੀ ਦੇ ਨੈਸ਼ਨਲ ਖਿਡਾਰੀ ਖ਼ੂਨਦਾਨ ਕਰ ਇਨਸਾਨੀਅਤ ਦੀ ਮਿਸਾਲ ਪੇਸ਼ ਕਰ ਰਹੇ ਹਨ। ਤਰਨ ਤਾਰਨ ਦੇ ਸਿਵਲ ਹਸਪਤਾਲ 'ਚ ਇੰਡੀਅਨ ਰੈਡ ਕਰਾਸ ਸੋਸਾਈਟੀ ਵੱਲੋਂ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਤੋਂ ਕਈ ਨੈਸ਼ਨਲ ਲੈਵਲ ਦੇ ਕਬੱਡੀ ਖਿਡਾਰੀ ਖ਼ੂਨਦਾਨ ਕਰਨ ਪੁਜੇ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਖਿਡਾਰੀਆਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਸਰਟੀਫੇਕਟ ਤੇ ਮੈਡਲ ਦੇ ਕੇ ਸਨਮਾਨਤ ਵੀ ਕੀਤਾ।