ਪੰਜਾਬ

punjab

By

Published : Jan 4, 2021, 9:07 PM IST

ETV Bharat / videos

ਪਾਕਿਸਤਾਨ ਤੋਂ ਰਿਹਾਅ ਹੋ ਕੇ ਵਤਨ ਪਰਤਿਆ ਭਾਰਤੀ ਕੈਦੀ

ਅੰਮ੍ਰਿਤਸਰ: ਸੋਮਵਾਰ ਨੂੰ ਅਟਾਰੀ-ਵਾਹਘਾ ਸਰਹੱਦ 'ਤੇ ਪਾਕਿਸਤਾਨ ਵੱਲੋਂ ਇੱਕ ਭਾਰਤੀ ਕੈਦੀ ਨੂੰ ਰਿਹਾ ਕੀਤਾ ਗਿਆ, ਜਿਸਦੀ ਉਮਰ 25 ਤੋਂ 30 ਸਾਲ ਦੇ ਦਰਮਿਆਨ ਹੈ। ਇਹ ਗ਼ਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ। ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਅਰੁਣ ਪਾਲ ਨੇ ਦੱਸਿਆ ਕਿ ਰਿਹਾ ਹੋ ਕੇ ਪਰਤੇ ਰਾਜੂ ਨਾਂਅ ਦੇ ਕੈਦੀ ਦੀ ਦਿਮਾਗ਼ੀ ਹਾਲਤ ਠੀਕ ਨਹੀਂ ਹੈ। ਉਸ ਨੂੰ ਪਾਕਿਸਤਾਨ ਜੇਲ੍ਹ ਵਿੱਚ 10-15 ਸਾਲ ਹੋ ਗਏ ਸਨ। ਇਸ ਨੂੰ ਅੱਜ ਪਾਕਿ ਰੇਂਜਰਾਂ ਵੱਲੋਂ ਬੀਐਸਐਫ ਨੂੰ ਸੌਂਪਿਆ ਗਿਆ। ਉਪਰੰਤ ਇਸ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਮੱਧ ਪ੍ਰਦੇਸ਼ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਹੈ।

ABOUT THE AUTHOR

...view details