ਹਾਕੀ ‘ਚ 100 ਗੋਲ ਦਾਗਣ ਨੂੰ ਲੈਕੇ ਕੀ ਬੋਲੇ ਓਲੰਪਿਅਨ ਰੁਪਿੰਦਰਪਾਲ ਸਿੰਘ - Indian hockey player
ਚੰਡੀਗੜ੍ਹ: ਭਾਰਤੀ ਹਾਕੀ ਟੀਮ ਦੇ ਵੱਲੋਂ ਓਲੰਪਿਕ (Olympics) ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਜਿਸਦੀ ਬਦੋਲਤ ਭਾਰਤੀ ਹਾਕੀ ਟੀਮ ਵੱਲੋਂ ਬ੍ਰੌਜ਼ ਮੈਡਲ ਹਾਸਿਲ ਕੀਤਾ ਗਿਆ ਹੈ। ਭਾਰਤੀ ਹਾਕੀ ਜਿੰਨ੍ਹੇ ਨੇ ਹੁਣ ਤੱਕ 100 ਗੋਲ ਦਾਗਣ ਦਾ ਸੈਂਕੜਾ ਪਾਰ ਕਰ ਚੁੱਕੇ ਹਨ ਉਨ੍ਹਾਂ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਖਾਸ ਗੱਲਬਾਤ ਕੀਤੀ ਗਈ। ਇਸ ਦੌਰਾਨ ਰੁਪਿੰਦਰਪਾਲ ਸਿੰਘ ਨਾਲ ਉਨ੍ਹਾਂ ਵੱਲੋਂ 100 ਗੋਲ ਕਰਨ ਦਾ ਸੈਂਕੜਾ ਪਾਰ ਕਰਨ ਨੂੰ ਲੈਕੇ ਵੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਸਨੂੰ ਆਪਣੀ ਟੀਮ ਲਈ ਗੋਲ ਕਰਕੇ ਖੁਸ਼ੀ ਮਿਲਦੀ ਹੈ। ਰੁਪਿੰਦਰ ਨੇ ਕਿਹਾ ਕਿ ਉਹ ਮੇਰਾ ਜੌਬ ਵੀ ਹੈ। ਇਸਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਆਪਣੀ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਤੇ ਪੜਾਅ ਦਰ ਪੜਾਅ ਅਸੀਂ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹਾਂ।