ਭਾਰਤੀ ਹਵਾਈ ਫੌਜ ਵੱਲੋਂ ਪਰਮਵੀਰ ਚੱਕਰ ਨਿਰਮਲਜੀਤ ਸਿੰਘ ਸੇਖੋਂ ਨੂੰ ਸ਼ਰਧਾਂਜਲੀ
ਲੁਧਿਆਣਾ: ਪਿੰਡ ਇਸੇਵਾਲ ਵਿੱਚ ਅੱਜ 1971 ਜੰਗ ਦੇ ਹੀਰੋ ਸ਼ਹੀਦ ਨਿਰਮਲ ਜੀਤ ਸਿੰਘ ਸੇਖੋਂ ਨੂੰ ਅੱਜ ਸ਼ਰਧਾਂਜਲੀ ਦੇਣ ਲਈ ਭਾਰਤੀ ਹਵਾਈ ਫੋਜ਼ ਦੇ ਪੱਛਮੀ ਕਮਾਂਡ ਦੇ ਮੁਖੀ ਬੀ.ਆਰ.ਕ੍ਰਿਸ਼ਨਾ ਵਲੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਾਲ ਹਵਾਈ ਫੌਜ ਦੇ ਸਾਬਕਾ ਏਅਰ ਚੀਫ਼ ਮਾਰਸ਼ਲ ਤੋਂ ਇਲਾਵਾ ਲੁਧਿਆਣਾ ਦੇ ਡੀ.ਸੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ। ਇਸ ਦੌਰਾਨ ਸ਼ਹੀਦ ਨਿਰਮਲਜੀਤ ਸਿੰਘ ਨੂੰ ਸਰਧਾਂਜਲੀ ਦਿੱਤੀ ਗਈ। ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਏਅਰ ਫੋਰਸ (indian air force) ਦੇ ਅਧਿਕਾਰੀਆਂ ਨੇ ਮੁਲਾਕਾਤ ਕੀਤੀ। ਇਸ ਦੌਰਾਨ ਕਰਨਾਟਕ ਤੋਂ ਆਈ.ਏਅਰ ਫੋਰਸ ਦੀ ਸੂਰਿਆ ਕਿਰਨ ਅਕ੍ਰੋਬੇਟ ਟੀਮ ਵਲੋਂ ਏਅਰ ਕਰਤੱਵ ਵਿਖਾਏ ਗਏ ਅਤੇ ਏਅਰ ਫੋਰਸ ਦੇ ਬੈਂਡ ਵਲੋਂ ਆਪਣੀ ਮਨਮੋਹਕ ਧੁਨਾਂ ਨਾਲ ਸਮਾਗਮ ਦੀ ਰੌਣਕ ਵਧਾਈ। ਇਸ ਮੌਕੇ ਸਕੂਲੀ ਵਿਦਿਆਰਥੀ ਅਤੇ ਸਾਬਕਾ ਏਅਰ ਫੋਰਸ ਦੇ ਅਧਿਕਾਰੀ ਵੀ ਸ਼ਾਮਿਲ ਹੋਏ। ਇਸ ਦੌਰਾਨ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਭਤੀਜੇ ਨੇ ਕਿਹਾ ਕਿ ਉਨ੍ਹਾਂ ਦੇ ਤਾਇਆ ਜੀ ਪਿੰਡ ਦੇ ਇੱਕਲੌਤੇ ਪਰਮਵੀਰ ਚੱਕਰ ਹਨ ਉਨ੍ਹਾਂ ਨੂੰ ਆਪਣੇ ਤਾਇਆ ਜੀ ਤੇ ਪੁਰਾ ਮਾਣ ਹੈ ਕੇ ਉਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀ ਸ਼ਹੀਦੀ ਦਿੱਤੀ।