ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਚੇਅਰਮੈਨ ਬਣੇ ਇੰਦਰਜੀਤ ਸਿੰਘ ਭੰਗੇਰੀਆਂ - ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਚੇਅਰਮੈਨ ਬਣੇ ਇੰਦਰਜੀਤ ਸਿੰਘ ਭੰਗੇਰੀਆਂ
ਇੰਦਰਜੀਤ ਸਿੰਘ ਭੰਗੇਰੀਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਚੇਅਰਮੈਨ ਵਜੋਂ ਚੁਣ ਲਿਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਚੁਣੇ ਗਏ ਇੰਦਰਜੀਤ ਸਿੰਘ ਭੰਗੇਰੀਆਂ ਨੇ ਕਾਂਗਰਸ ਦੀ ਹਾਈ ਕਮਾਨ ਅਤੇ ਸਮੁੱਚੇ ਕਾਂਗਰਸੀ ਵਰਕਰਾਂ ਅਤੇ ਵਿਧਾਇਕ ਸੁਰਜੀਤ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਬਹੁਤ ਹੀ ਸਾਫ਼ ਸੁੱਥਰੇ ਢੰਗ ਨਾਲ ਚੋਣ ਹੋਈ ਜਿਸ ਦੇ ਵਿੱਚ ਉਨ੍ਹਾਂ ਨੂੰ 20 ਵਿੱਚੋਂ 12 ਵੋਟਾਂ ਪਈਆਂ ਹਨ ਜਦਕਿ ਦੂਜੇ ਧੜੇ ਦੇ ਜਗਰੂਪ ਸਿੰਘ ਤਖਤੂਪੁਰਾ ਨੂੰ 8 ਵੋਟਾਂ ਪਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੀਬੀ ਪਰਮਜੀਤ ਕੌਰ ਨੇ 14 ਵੋਟਾਂ ਹਾਸਲ ਕਰ ਵਿਰੋਧੀ ਬਲਜੀਤ ਕੌਰ ਨੂੰ ਹਰਾ ਕੇ ਵਾਈਸ ਚੇਅਰਮੈਨ ਦੀ ਕੁਰਸੀ 'ਤੇ ਆਪਣਾ ਕਬਜਾ ਕੀਤਾ ਹੈ।