ਵਿਦਿਆਰਥੀਆਂ 'ਚ ਅੰਗਰੇਜ਼ੀ ਭਾਸ਼ਾ ਸਿੱਖਣ ਦਾ ਵੱਧ ਰਿਹਾ ਰੁਝਾਨ - ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਚਾਅ
ਮਲੇਰਕੋਟਲਾ: ਵਿਦਿਆਰਥੀਆਂ 'ਚ ਅੱਜਕਲ ਅੰਗਰੇਜ਼ੀ ਭਾਸ਼ਾ ਸਿੱਖਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਨੌਜਵਾਨ ਅਤੇ ਬੱਚੇ ਸ਼ੁਰੂ ਤੋਂ ਹੀ ਅੰਗਰੇਜ਼ੀ ਭਾਸ਼ਾ ਨੂੰ ਸਿੱਖ ਕੇ ਵਿਦੇਸ਼ਾਂ 'ਚ ਜਾ ਕੇ ਪੜ੍ਹਨਾ ਅਤੇ ਕੰਮ ਕਰਨਾ ਚਾਹੁੰਦੇ ਹਨ। ਜਿਸ ਨੂੰ ਲੈਕੇ ਪੰਜਾਬ 'ਚ ਆਈਲੈਟਸ ਕੋਚਿੰਗ ਸੈਂਟਰਾਂ ਦੀ ਭਰਮਾਰ ਵੱਧਦੀ ਜਾ ਰਹੀ ਹੈ। ਇਸ ਸਬੰਧੀ ਵਿਦਿਆਰਥੀਆਂ ਦਾ ਕਹਿਣਾ ਕਿ ਜੇਕਰ ਤੁਸੀ ਕੋਈ ਕੰਮ ਕਰਨਾ ਤਾਂ ਚਾਹੇ ਭਾਰਤ ਜਾਂ ਵਿਦੇਸ਼ ਹੋਵੇ, ਅੱਜ ਦੇ ਸਮੇਂ ਅੰਗਰੇਜ਼ੀ ਭਾਸ਼ਾ ਬਹੁਤ ਜ਼ਰੂਰੀ ਹੋ ਚੁੱਕੀ ਹੈ। ਇਸ ਸਬੰਧੀ ਆਈਲਟਸ ਸੈਂਟਰ ਦੀ ਅਧਿਆਪਕ ਦਾ ਕਹਿਣਾ ਕਿ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਚਾਅ ਹੈ, ਜਿਸ ਕਾਰਨ ਬੱਚੇ ਟ੍ਰੇਨਿੰਗ ਲਈ ਆਉਂਦੇ ਹਨ।