ਰੈਪਿਡ ਕੋਰੋਨਾ ਟੈਸਟ ਹੋਣ ਦੇ ਨਾਲ ਵੱਧੀ ਅਹਿਮਦਗੜ ਵਿੱਚ ਟੈਸਟਾਂ ਦੀ ਗਿਣਤੀ - rapid corona test
ਮਲੇਰਕੋਟਲਾ: ਅਹਿਮਦਗੜ ਦੇ ਸੀ.ਐਚ.ਸੀ ਸਰਕਾਰੀ ਹਸਪਤਾਲ ਵਿੱਚ ਰੈਪਿਡ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ ਜਿਸ ਨਾਲ ਅਹਿਮਦਗੜ ਵਿੱਚ ਟੈਸਟਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਡਾ. ਦਮਨ ਦਤਾ ਨੇ ਕਿਹਾ ਕਿ ਸੀ.ਐਚ.ਸੀ ਸਰਕਾਰੀ ਹਸਪਤਾਲ ਵਿੱਚ ਪਹਿਲਾਂ ਨੋਰਮਲ ਤਰੀਕੇ ਨਾਲ ਕੋਰੋਨਾ ਦੀ ਟੈਸਟਿੰਗ ਹੁੰਦੀ ਸੀ ਜਿਸ ਦੀ ਰਿਪੋਰਟ ਪਟਿਆਲਾ ਤੋਂ 3/4 ਦਿਨ ਬਾਅਦ ਆਉਂਦੀ ਸੀ ਇਸ ਲਈ ਟੈਸਟਾਂ ਦੀ ਗਿਣਤੀ ਘੱਟ ਸੀ ਹੁਣ ਪੰਜਾਬ ਸਰਕਾਰ ਵੱਲੋਂ ਰੈਪਿਡ ਟੈਸਟ ਕਿੱਟਾਂ ਭੇਜਿਆ ਗਈਆਂ ਹਨ ਜਿਸ ਦੀ ਰਿਪੋਰਟ ਮੌਕੇ ਉੱਤੇ ਹੀ ਮਿਲ ਜਾਂਦੀ ਹੈ।