ਹਲਵਾਰਾ ਵਿਖੇ ਬਣ ਰਹੇ ਕੌਮਾਂਤਰੀ ਏਅਰਪੋਰਟ ਦੀ ਚਾਰਦੀਵਾਰੀ ਦੀ ਸ਼ੁਰੂਆਤ - ਅੰਤਰਰਾਸ਼ਟਰੀ ਏਅਰਪੋਰਟ
ਲੁਧਿਆਣਾ: ਹਲਵਾਰਾ ਵਿਖੇ ਬਣ ਰਹੇ ਅੰਤਰਰਾਸ਼ਟਰੀ ਏਅਰਪੋਰਟ ਦੀ ਚਾਰਦੀਵਾਰੀ ਦੇ ਕੰਮ ਦੀ ਸ਼ੁਰੂਆਤ ਦੀ ਮੰਗਲਵਾਰ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਾਂਸਦ ਡਾ. ਅਮਰ ਸਿੰਘ ਵੱਲੋਂ ਨੀਂਹ ਪੱਧਰ ਰੱਖਿਆ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਡਾ. ਅਮਰ ਸਿੰਘ ਨੇ ਕਿਹਾ ਕਿ ਅੰਤਰਰਾਸ਼ਟਰੀ ਏਅਰਪੋਰਟ ਹਲਾਵਾਰਾ ਬਣਨ ਨਾਲ ਜਿੱਥੇ ਇਲਾਕੇ 'ਚ ਨਿਵੇਸ਼ ਅਤੇ ਨੌਕਰੀਆਂ ਦੇ ਸਾਧਨ ਪੈਦਾ ਹੋਣਗੇ, ਉੱਥੇ ਇਲਾਕਾ ਤਰੱਕੀਆਂ ਨੂੰ ਛੂਹੇਗਾ। ਉਨ੍ਹਾਂ ਕਿਹਾ ਕਿ ਸੜਕਾਂ ਅਤੇ ਚਾਰਦੀਵਾਰੀ ਹਵਾਈ ਅੱਡੇ ਦਾ ਪਹਿਲਾ ਪੜਾਅ ਹੈ, ਜੋ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।