ਤਾਲਾਬੰਦੀ 'ਚ ਫੋਟੋਗ੍ਰਾਫਰ ਨੇ ਸੂਬਾ ਸਰਕਾਰ ਤੋਂ ਕੀਤੀ ਮਾਲੀ ਮਦਦ ਦੀ ਮੰਗ - photographers
ਪਟਿਆਲਾ: ਤਾਲਾਬੰਦੀ ਹੋਣ ਨਾਲ ਜਿੱਥੇ ਫੈਕਟਰੀਆਂ ਪ੍ਰਭਾਵਿਤ ਹੋਈਆਂ ਹਨ ਉੱਥੇ ਹੀ ਫੋਟੋਗ੍ਰਾਫਰੀ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ। ਫੋਟੋਗ੍ਰਾਫਰ ਦਾ ਕਹਿਣਾ ਹੈ ਕਿ ਜਦੋਂ ਦਾ ਲੌਕਡਾਊਨ ਹੋਇਆ ਹੈ। ਉਦੋ ਤੋਂ ਹੀ ਕੰਮਕਾਰ ਠੱਪ ਹੋ ਗਏ ਹਨ ਜਿਸ ਨਾਲ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਇਸ ਲੌਕਡਾਊਨ 'ਚ ਮਾਲੀ ਮਦਦ ਕੀਤੀ ਜਾਵੇ ਤਾਂ ਉਹ ਘਰ ਦਾ ਗੁਜ਼ਾਰਾ ਕਰ ਸਕਣ।