ਸਾਧ ਦੇ ਭੇਸ 'ਚ ਡਾਕੂ, ਅਫ਼ਸਰ ਬਣਕੇ ਲੋਕਾਂ ਨੂੰ ਲੁੱਟਦਾ ਨਕਲੀ ਬਿਜਲੀ ਮੁਲਾਜ਼ਮ ਕਾਬੂ - ਬਿਜਲੀ ਬੋਰਡ
ਅੰਮ੍ਰਿਤਸਰ : ਅੰਮ੍ਰਿਤਸਰ ਗੇਟ ਹਕੀਮਾਂ ਪੁਲਸ ਵੱਲੋਂ ਇੱਕ ਇਸ ਤਰ੍ਹਾਂ ਦਾ ਸ਼ਾਤਰ ਲੁਟੇਰਾ ਗ੍ਰਿਫਤਾਰ ਕੀਤਾ ਗਿਆ ਜੋ ਕਿ ਲੋਕਾਂ ਨੂੰ ਬਿਜਲੀ ਬੋਰਡ ਦਾ ਨਕਲੀ ਅਫ਼ਸਰ ਬਣ ਕੇ ਪੈਸੇ ਲੁੱਟਦਾ ਸੀ। ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਗੇਟ ਹਕੀਮਾਂ ਦੀ ਐੱਸ.ਐਚ.ਓ ਰਾਜਵਿੰਦਰ ਕੌਰ ਨੇ ਦੱਸਿਆ ਕਿ ਥਾਣਾ ਗੇਟ ਹਕੀਮਾਂ ਨਜ਼ਦੀਕ ਬੰਗਲਾ ਬਸਤੀ ਦੇ ਇਲਾਕੇ ਵਿੱਚ ਘਰਾਂ ਵਿੱਚ ਜਾ ਕੇ ਬਿਜਲੀ ਦੇ ਮੀਟਰਾਂ ਦੇ ਲੋਡ ਤੇ ਰੀਡਿੰਗ ਚੈੱਕ ਕਰਦਾ ਸੀ ਅਤੇ ਨਾਜਾਇਜ਼ ਹੀ ਲੋਕਾਂ ਕੋਲੋਂ ਪੈਸੇ ਵੀ ਵਸੂਲ ਕਰਦਾ ਸੀ। ਸ਼ੱਕ ਦੇ ਆਧਾਰ ਤੇ ਇਸ ਦੀ ਸ਼ਿਕਾਇਤ ਪੰਜਾਬ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕੀਤੀ।