ਭਾਜਪਾ ’ਚ ਅਸੀਂ ਕੈਪਟਨ ਦਾ ਸਵਾਗਤ ਕਰਦੇ ਹਾਂ : ਮਦਨ ਮੋਹਨ ਮਿੱਤਲ - ਮਦਨ ਮੋਹਨ ਮਿੱਤਲ
ਰੂਪਨਗਰ: ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿੱਤੇ ਅਸਤੀਫੇ ‘ਤੇ ਆਪਣਾ ਪ੍ਰਤੀਕਰਨ ਦਿੰਦੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਆਉਂਦੇ ਹਨ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇਹ ਬਹੁਤ ਵੱਡੀ ਗਲਤੀ ਕਰ ਲਈ ਹੈ ਕਿਉਂਕਿ 2017 ਦੀਆਂ ਚੋਣਾਂ ਕੈਪਟਨ ਕਰਕੇ ਹੀ ਜਿੱਤ ਸਕੇ ਸਨ। ਉਹਨਾਂ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਵੀ ਕਾਂਗਰਸ ਖ਼ਤਮ ਹੋ ਜਾਵੇਗੀ।