ਤਰਨਤਾਰਨ ਦੇ ਪਿੰਡ ਜਾਮਾਰਾਏ ਵਿਖੇ ਕਾਂਗਰਸੀ ਧੜੇ ਦੀ ਧੱਕੇਸ਼ਾਹੀ ਆਈ ਸਾਹਮਣੇ - congress faction came to light
ਤਰਨਤਾਰਨ: ਪਿੰਡ ਜਾਮਾਰਾਏ ਵਿਖੇ ਕਾਂਗਰਸੀਆਂ ਵੱਲੋ ਸ਼ਰੇਆਮ ਧੱਕੇਸ਼ਾਹੀ ਕਰਦਿਆਂ ਅਮਰੀਕ ਸਿੰਘ ਦੀਆ ਦੁਕਾਨਾਂ ਤੇ ਕਬਜ਼ਾ ਕਰ ਅੰਦਰ ਪਿਆ ਸਮਾਨ ਵੀ ਚੋਰੀ ਕਰ ਲੈਣ ਦਾ ਮਾਮਲਾ ਸਾਮਣੇ ਆਇਆ ਹੈ। ਇਸ ਮੌਕੇ ਅਮਰੀਕ ਸਿੰਘ ਨੇ ਦੱਸਿਆ ਕੇ ਦੁਕਾਨਾਂ ਉਨ੍ਹਾਂ ਦੀ ਮਾਲਕੀ ਦੀਆ ਹਨ ਅਤੇ ਪਿਛਲੇ ਤੀਹ ਬੱਤੀ ਸਾਲ ਤੋਂ ਇਥੇ ਮੋਟਰਸਾਈਕਲ ਰਿਪੇਅਰ ਦਾ ਕੰਮ ਕਰ ਰਹੇ ਹਨ। ਬੀਤੀ ਰਾਤ ਪਿੰਡ ਦੇ ਕਾਂਗਰਸੀ ਜਿਨ੍ਹਾਂ ਨੂੰ ਹਲਕਾ ਵਿਧਾਇਕ ਦੀ ਸ਼ਹਿ ਹੈ, ਵੱਲੋ ਦੁਕਾਨਾਂ ਵਾਲ਼ੀ ਥਾਂ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਦੁਕਾਨਾਂ ਨੂੰ ਢਾਹ ਦਿੱਤਾ ਗਿਆ ਅਤੇ ਅੰਦਰ ਪਿਆ ਸਮਾਨ ਵੀ ਚੋਰੀ ਕਰ ਲਿਆ ਗਿਆ। ਇਸ ਮੌਕੇ ਅਮਰੀਕ ਸਿੰਘ ਨੇ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।