ਤਰਨਤਾਰਨ ਵਿੱਖੇ ਰੁੱਖ ਕੱਟਣ ਨੂੰ ਲੈ ਕੇ ਛੋਟੇ ਭਰਾ ਨੇ ਵੱਡੇ ਭਰਾਵਾਂ ਦਾ ਕੀਤਾ ਕਤਲ - Firing in Tarantaran
ਤਰਨਤਾਰਨ: ਪਿੰਡ ਕੋਟ ਧਰਮ ਚੰਦ ਵਿੱਖੇ ਲੱਗੇ ਰੁੱਖ ਕੱਟਣ ਨੂੰ ਲੈ ਕੇ ਸਕੇ ਭਰਾਵਾਂ 'ਚ ਲੜਾਈ ਹੋ ਗਈ। ਇਸ ਲੜਾਈ 'ਚ ਛੋਟੇ ਭਰਾ ਨੇ ਵੱਡੇ ਭਰਾਵਾ 'ਤੇ ਗੋਲੀਆਂ ਚੱਲਾ ਦਿੱਤੀਆਂ। ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਝਬਾਲ ਐਸਐਚਓ ਹਰਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪੁੱਜੇ ਤੇ ਮ੍ਰਿਤਕ ਦੇਹਾ ਨੂੰ ਆਪਣੇ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨਤਾਰਨ ਵਿਖੇ ਭੇਜ ਦਿੱਤਾ। ਪਰਿਵਾਰਕ ਮੈਬਰਾਂ ਦੇ ਬਿਆਨਾਂ 'ਤੇ ਪਰਚਾ ਦਰਜ ਕਰ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।