KISSAN PROTEST NEWS:ਤਰਨਰਤਾਰਨ ਚ ਕਿਸਾਨਾਂ ਨੇ ਕੇਂਦਰ ਖਿਲਾਫ਼ ਕੱਢੀ ਭੜਾਸ - ਕੇਂਦਰ
ਤਰਨਤਾਰਨ:ਸੰਯੁਕਤ ਮੋਰਚੇ ਦਿੱਲੀ ਵੱਲੋਂ ਦਿੱਤੀ ਕਾਲ ‘ਤੇ ਕਿਸਾਨਾਂ ਦੇ ਵਲੋਂ ਤਰਨਤਾਰਨ ਦੇ ਵਿੱਚ ਵੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ(Copies and sarees) ਗਈਆਂ।ਇਸ ਦੌਰਾਨ ਵੱਡੀ ਗਿਣਤੀ ਚ ਕਿਸਾਨ ਇਕੱਠੇ ਹੋਏ ।ਕਿਸਾਨਾਂ ਦੇ ਇਸ ਇਕੱਠ ਚ ਬਲਬੀਰ ਸਿੰਘ ਰਾਜੇਵਾਲ ਵੀ ਸ਼ਾਮਿਲ ਹੋਏ।ਇਸ ਦੌਰਾਨ ਕਿਸਾਨਾਂ ਨੇ ਕੇਂਦਰ ਤੋਂ ਮੰਗ(DEMAND) ਕੀਤੀ ਕਿ ਕਾਨੂੰਨ ਰੱਦ(Repeal the law) ਕੀਤੇ ਜਾਣ ।ਕਿਸਾਨਾਂ ਨੇ ਕਿਹਾ ਕਿ ਜੇ ਕਾਨੂੰਨ ਜਲਦ ਰੱਦ ਨਹੀਂ ਹੁੰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਨ੍ਹਾਂ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਕਿਸਾਨਾਂ ਦਾ ਕਹਿਣੇ ਕਿ ਕੇਂਦਰ ਸਰਕਾਰ ਕਿਸਾਨਾਂ ਤੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਜਿਸ ਦਾ ਕਿਸਾਨਾਂ ਦੇ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਕਾਨੂੰਨਾਂ ਦੇ ਵਿਰੁੱਧ ਸੰਯੁਕਤ ਮੋਰਚੇ ਵੱਲੋਂ ਦਿੱਤੇ ਸੱਦੇ ਤੇ ਅੱਜ ਬੀਜੇਪੀ ਦੇ ਆਗੂਆਂ ਦੇ ਕਾਰੋਬਾਰ ਅੱਗੇ ਉਨ੍ਹਾਂ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ।