ਤਲਵੰਡੀ ਸਾਬੋਂ 'ਚ ਅਕਾਲੀ ਬਸਪਾ ਉਮੀਦਵਾਰ ਨੇ ਰਾਜਸੀ ਸਰਗਰਮੀਆਂ ਕੀਤੀਆਂ ਤੇਜ਼ - ਵੋਟਰਾਂ ਨਾਲ ਮੀਟਿੰਗ
ਬਠਿੰਡਾ:ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) 2022 ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਸਾਂਝੇ ਤੌਰ 'ਤੇ ਪਿਛਲੇ ਦਿਨੀਂ ਉਮੀਦਵਾਰ ਐਲਾਨ ਦਿੱਤੇ ਗਏ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ (Former MLA) ਨੇ ਵੀ ਹਲਕੇ ਵਿੱਚ ਸਿਆਸੀ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ।ਸਾਬਕਾ ਵਿਧਾਇਕ ਵੱਲੋਂ ਵੋਟਰਾਂ ਨਾਲ ਮੀਟਿੰਗ ਕੀਤੀਆ ਜਾ ਰਹੀਆ ਹਨ।ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਦਾ ਸਾਥ ਦੇਣ ਦਾ ਵਾਅਦਾ ਕੀਤਾ ਹੈ ਕਿਉਂਕਿ ਨੌਜਵਾਨ ਸਮਝ ਗਏ ਹਨ ਕਿ ਜੇ ਉਹਨਾ ਦੀਆਂ ਮੁਸ਼ਕਿਲਾਂ ਦਾ ਕੋਈ ਹੱਲ ਕਰ ਸਕਦਾ ਹੈ ਤਾਂ ਅਕਾਲੀ ਦਲ ਬਸਪਾ ਦਾ ਗਠਜੋੜ ਹੀ ਕਰ ਸਕਦਾ ਹੈ।