ਰਾਏਕੋਟ: ਚੋਰਾਂ ਨੇ ਪ੍ਰਵਾਸੀ ਮਜ਼ਦੂਰ ਦੇ ਕਮਰੇ 'ਚ ਕੀਤਾ ਹੱਥ ਸਾਫ - ਰਾਏਕੋਟ ਪੁਲਿਸ
ਰਾਏਕੋਟ: ਇਲਾਕੇ 'ਚ ਸਰਗਰਮ ਚੋਰਾਂ ਨੇ 1 ਸਤੰਬਰ ਨੂੰ ਦਿਨ-ਦਿਹਾੜੇ ਤਲਵੰਡੀ ਰੋਡ-ਰਾਏਕੋਟ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਦੇ ਕਮਰੇ 'ਚ ਚੋਰੀ ਦੀ ਵਾਰਦਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਸ ਬਾਰੇ ਪ੍ਰਵਾਸੀ ਮਜ਼ਦੂਰ ਹੀਰਾ ਲਾਲ ਵਾਸੀ ਤਲਵੰਡੀ ਰੋਡ ਰਾਏਕੋਟ ਨੇ ਦੱਸਿਆ ਕਿ ਉਹ ਰਾਜਸਥਾਨ ਦਾ ਰਹਿਣਾ ਵਾਲਾ ਹੈ ਅਤੇ ਰਾਏਕੋਟ ਸ਼ਹਿਰ ਵਿੱਚ ਕੁਲਫੀ/ਆਈਸਕਰੀਮ ਵੇਚ ਕੇ ਗੁਜ਼ਾਰਾ ਕਰਦਾ ਹੈ। ਬੀਤੀ ਕੱਲ ਸਵੇਰੇ ਉਹ ਰੋਜ਼ਾਨਾ ਦੀ ਤਰ੍ਹਾਂ ਰੇਹੜੀ ਲੈ ਕੇ ਬਜ਼ਾਰ ਵਿਚ ਆਈਸਕਰੀਮ ਵੇਚਣ ਲਈ ਚਲਾ ਗਿਆ ਪ੍ਰੰਤੂ ਜਦੋਂ ਰਾਤ 7 ਵਜੇ ਦੇ ਕਰੀਬ ਜਦੋਂ ਉਹ ਕਮਰੇ ਵਿਚ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਕਮਰੇ ਦਾ ਤਾਲਾ ਟੁੱਟਿਆ ਹੋਇਆ ਹੈ ਅਤੇ ਕਮਰੇ ਵਿਚਲਾ ਸਮਾਨ ਖਿਲਰਿਆ ਹੋਇਆ ਹੈ। ਪੀੜਤ ਨੇ ਦੱਸਿਆ ਕਿ ਅਣਪਛਾਤੇ ਚੋਰ ਉਸ ਦੇ ਕਮਰੇ ਵਿੱਚ ਪਿਆ ਭਰਿਆ ਹੋਇਆ ਗੈਸ ਸਿਲੰਡਰ ਅਤੇ ਬੈਗ ਵਿੱਚ ਰੱਖੇ 15-16 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ। ਪੀੜਤ ਪ੍ਰਵਾਸੀ ਮਜ਼ਦੂਰ ਨੇ ਇਸ ਸਬੰਧ ਵਿਚ ਪੁਲਿਸ ਥਾਣਾ ਸਿਟੀ ਰਾਏਕੋਟ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਪ੍ਰੰਤੂ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ।