ਖੇਤੀ ਕਾਨੂੰਨ ਵਿਰੁੱਧ ਛਿੜੀ ਲੜਾਈ ਵਿੱਚ ਕਿਸਾਨਾਂ ਜਥੇਬੰਦੀਆਂ ਇੱਕ ਝੰਡੇ ਹੇਠ ਲੜਣ-ਨੌਜਵਾਨ ਕਿਸਾਨ - raikot latest news
ਲੁਧਿਆਣਾ: ਰਾਏਕੋਟ ਦੇ ਪਿੰਡ ਤਲਵੰਡੀ ਰਾਏ ਦੇ ਨੌਜਵਾਨ ਕਿਸਾਨ ਜਗਤਾਰ ਸਿੰਘ ਤਲਵੰਡੀ ਨੇ ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕੇਂਦਰ ਸਰਕਾਰ ਖਿਲਾਫ਼ ਕੀਤੇ ਜਾ ਰਹੇ ਸੰਘਰਸ਼ ਸਬੰਧੀ ਪੱਤਰਕਾਰ ਨਾਲ ਗੱਲਬਾਤ ਕੀਤੀ। ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕੇਂਦਰ ਸਰਕਾਰ ਖਿਲਾਫ਼ ਕੀਤੇ ਜਾ ਰਹੇ ਸੰਘਰਸ਼ ਸਬੰਧੀ ਨੌਜਵਾਨ ਕਿਸਾਨ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੇ ਹਾਰੀ ਹੋਈ ਲੜਾਈ ਕਿਸਾਨਾਂ ਦੇ ਪੱਲੇ ਪਾ ਦਿੱਤੀ ਤੇ ਉਹ ਕਿਸਾਨੀ ਸੰਘਰਸ਼ ਦੇ ਨਾਮ 'ਤੇ ਸਿਆਸਤ ਕਰ ਰਹੀਆਂ ਹਨ, ਜਦਕਿ ਉਨ੍ਹਾਂ ਨੂੰ ਕਿਸਾਨਾਂ ਨੂੰ ਬਣਦਾ ਹੁੰਗਾਰਾ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਮੂਹ ਕਿਸਾਨ ਜੱਥੇਬੰਦੀਆਂ ਇੱਕ ਝੰਡੇ ਤਹਿਤ ਇਹ ਸੰਘਰਸ਼ ਲੜਨ, ਉਥੇ ਹੀ ਬੁੱਧੀਜੀਵੀਆਂ ਅਤੇ ਹੋਰਨਾਂ ਵਰਗਾਂ ਨੂੰ ਨਾਲ ਲੈ ਕੇ ਇਸ ਸੰਘਰਸ਼ ਨੂੰ ਚਲਾਉਣ ਤਾਂ ਜੋ ਜਿੱਤ ਹਾਸਲ ਕੀਤੀ ਜਾ ਸਕੇ।