'ਪੰਜਾਬ 'ਚ 78 ਵਿਧਾਇਕਾਂ ਨੇ ਲਿਖ ਕੇ ਦਿੱਤਾ ਇਸ ਲਈ ਮੁੱਖ ਮੰਤਰੀ ਬਦਲਿਆ' - ਮੋਦੀ
ਚੰਡੀਗੜ੍ਹ : ਪਿਛਲੇ ਦਿਨਾਂ ਤੋਂ ਚੱਲ ਰਹੇ ਪੰਜਾਬ ਕਾਂਗਰਸ ਕਲੇਸ਼ ਨੂੰ ਲੈ ਕੇ ਕਾਂਗਰਸ ਆਗੂ ਰਣਦੀਪ ਸੂਜੇਵਾਲ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੰਜਾਬ ਵਿੱਚ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਦੇ ਪਦ ਤੋਂ ਅਸਤੀਫਾ ਦੇਣ ਨੂੰ ਲੈ ਕੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਕੋਈ ਮੁੱਖ ਮੰਤਰੀ ਆਪਣੇ ਵਿਧਾਇਕਾਂ ਦਾ ਵਿਸ਼ਵਾਸ਼ ਖੋਹ ਦਿੰਦਾਂ ਹੈ ਤਾਂ ਉਸਨੂੰ ਖੁਦ ਨਹੀਂ ਰਹਿਣਾ ਚਾਹੀਂਦਾ। ਕੈਪਟਨ ਦੇ ਖਿਲਾਫ ਵੀ 78 ਵਿਧਾਇਕਾਂ ਨੇ ਲਿਖ ਕੇ ਮੁੱਖ ਮੰਤਰੀ ਬਦਲਣ ਦੀ ਮੰਗ ਕੀਤੀ। ਉਨ੍ਹਾਂ ਨੇ ਭਾਜਪਾ ਤੇ ਵੀ ਤਿੱਖਾ ਨਿਸ਼ਾਨਾ ਸਾਧਦੇ ਕਿਹਾ ਕਿ ਭਾਜਪਾ ਨੇ ਤਾਂ ਜਿਨ੍ਹਾਂ ਨੇ ਮੋਦੀ ਨੂੰ ਪੈਦਾ ਕੀਤਾ, ਉਨ੍ਹਾਂ ਨੂੰ ਹੀ ਬੇਇਜ਼ਤ ਕਰਕੇ ਬਾਹਰ ਕੱਢ ਦਿੱਤਾ।
Last Updated : Oct 3, 2021, 7:32 AM IST