ਪਟਿਆਲਾ ’ਚ ਚਲਾਨ ਕੱਟਣ ਦੀ ਬਜਾਏ ਰਾਹ ਜਾਂਦੇ ਰਾਹਗੀਰਾਂ ਨੂੰ ਵੰਡੇ ਮਾਸਕ - ਚਲਾਨ ਕੱਟਣ ਦੀ ਬਜਾਏ
ਪਟਿਆਲਾ: ਪੰਜਾਬ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਮਾਸਕ ਅਤੇ ਸੈਨੀਟਾਈਜ਼ਰ ਦਾ ਇਸਤੇਮਾਲ ਕਰੋ ਉੱਥੇ ਹੀ ਪਟਿਆਲਾ ਵਿਖੇ ਟ੍ਰੈਫਿਕ ਸਿਟੀ 2 ਦੇ ਇੰਚਾਰਜ ਭਗਵਾਨ ਸਿੰਘ ਲਾਡੀ ਦੀ ਰਹਿਨੁਮਾਈ ਹੇਠ ਚਲਾਨ ਕੱਟਣ ਦੀ ਬਜਾਏ ਰਾਹ ਜਾਂਦੇ ਰਾਹਗੀਰਾਂ ਨੂੰ ਮਾਸਕ ਵੰਡੇ ਗਏ ਅਤੇ ਉਨ੍ਹਾਂ ਨੂੰ ਸਮਝਾਇਆ ਗਿਆ। ਇਸ ਮੌਕੇ ਟ੍ਰੈਫਿਕ ਇੰਚਾਰਜ ਭਗਵਾਨ ਸਿੰਘ ਲਾਡੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਮੰਨਣ ਅਤੇ ਤਾਂ ਹੀ ਅਸੀਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚ ਸਕਦੇ ਹਾਂ ।