ਨਵ-ਵਿਆਹੁਤਾ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼, ਲੌਕਡਾਊਨ 'ਚ ਹੋਇਆ ਸੀ ਵਿਆਹ - ਵਿਆਹੁਤਾ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼
ਮੋਗਾ: ਲੁਧਿਆਣਾ ਦੇ ਰਹਿਣ ਵਾਲੇ ਇੱਕ ਪਿਤਾ ਨੇ ਆਪਣੀ ਧੀ ਦਾ ਵਿਆਹ ਲੌਕਡਾਊਨ ਦੌਰਾਨ ਮੋਗਾ ਦੇ ਲਾਲ ਗਾਬਾ ਨਾਲ ਕੀਤਾ ਸੀ। ਪਰ 2 ਮਹੀਨਿਆਂ ਬਾਅਦ ਵਿਆਹੁਤਾ ਨੇ ਆਪਣੇ ਪਤੀ ਅਤੇ ਸਹੁਰਿਆਂ ਉੱਤੇ ਦਾਜ ਦੀ ਮੰਗ ਅਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਪੁਲਿਸ ਨੇ ਇਸ ਸਬੰਧੀ ਦੋਵੇਂ ਪਤੀ-ਪਤਨੀ ਦੇ ਬਿਆਨ ਦਰਜ ਕਰ ਲਏ ਹਨ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।