ਪੰਡਿਤ ਪ੍ਰਸ਼ੋਤਮ ਦਾਸ ਜੀ ਦੀ ਯਾਦ ’ਚ ਪਰਿਵਾਰਕ ਮੈਂਬਰਾਂ ਨੇ ਵੱਡਾ ਹਾਲ ਕੀਤਾ ਮੰਦਰ ਨੂੰ ਸਮਰਪਿਤ - ਮਹਾਂਸ਼ਿਵਰਾਤਰੀ
ਨਾਭਾ: ਮਹਾਂਸ਼ਿਵਰਾਤਰੀ ਮੌਕੇ ਕੁਝ ਲੋਕਾਂ ਵੱਲੋਂ ਸ਼ਰਧਾ ਭਾਵਨਾ ਨਾਲ ਵੱਖੋ-ਵੱਖਰੇ ਉਪਰਾਲੇ ਕੀਤੇ ਗਏ। ਦੱਸ ਦਈਏ ਕਿ ਨਾਭਾ ਬਲਾਕ ਦੇ ਪਿੰਡ ਗਲਵੱਟੀ ਵਿਖੇ ਪੰਡਿਤ ਪ੍ਰਸ਼ੋਤਮ ਦਾਸ ਜੀ ਦੀ ਯਾਦ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਵਿਸ਼ਾਲ ਹਾਲ ਕਮਰਾ ਤਿਆਰ ਕਰਕੇ ਮੰਦਰ ਨੂੰ ਸਮਰਪਿਤ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਿੰਡ ਵਿੱਚ ਕੋਈ ਵੱਡਾ ਹਾਲ ਕਮਰਾ ਨਹੀਂ ਸੀ ਇਹ ਹਾਲ ਪਿੰਡ ਦੇ ਹਰ ਇੱਕ ਗਰੀਬ ਅਤੇ ਅਮੀਰ ਦੇ ਲਈ ਕੰਮ ਆਵੇਗਾ। ਦੱਸ ਦਈਏ ਕਿ ਪਿੰਡ ਚ ਕੋਈ ਵੱਡਾ ਕਮਰਾ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਸਮਾਗਮ ਕਰਵਾਉਣ ਸਮੇਂ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਪਿੰਡ ਵਾਸੀ ਇਸ ਉਪਰਾਲੇ ਤੋਂ ਕਾਫ਼ੀ ਖ਼ੁਸ਼ ਹਨ।