ਮੈਡੀਕਲ ਸਟੋਰ ਦੇ ਮਾਲਕ ਦੀ ਹੱਤਿਆ ਮਾਮਲੇ ’ਚ ਸ਼ੱਕੀ ਵਿਅਕਤੀ ਨੇ ਕੀਤੀ ਖੁਦਕੁਸ਼ੀ - ਵਿਅਕਤੀ ਨੇ ਜ਼ਹਿਰਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ
ਫਗਵਾੜਾ ਰੋਡ ’ਤੇ ਸਥਿਤ ਪਿੰਡ ਅੱਤੋਵਾਲ ਵਿਖੇ ਹੋਏ ਮੈਡੀਕਲ ਸਟੋਰ ਦੇ ਮਾਲਕ ਦੀ ਹੱਤਿਆ ਦੇ ਮਾਮਲੇ ਵਿੱਚ ਸੀਸੀਟੀਵੀ ਵਿੱਚ ਦੇਖੇ ਗਏ ਸ਼ੱਕੀ ਵਿਅਕਤੀ ਨੂੰ ਦੇਖਿਆ ਗਿਆ ਸੀ ਜਿਸ ਨੂੰ ਲੈ ਕੇ ਪੁਲਿਸ ਸ਼ੱਕੀ ਵਿਅਕਤੀ ਦੇ ਘਰ 'ਚ ਛਾਪੇਮਾਰੀ ਕੀਤੀ ਸੀ। ਪਰ ਛਾਪੇਮਾਰੀ ਤੋਂ ਬਾਅਦ ਸ਼ੱਕੀ ਵਿਅਕਤੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਸ਼ੱਕੀ ਵਿਅਕਤੀ ਨੇ ਇਸ ਤਰ੍ਹਾਂ ਦਾ ਕਦਮ ਕਿਉਂ ਚੁੱਕਿਆ। ਖੈਰ ਹੁਣ ਤੱਕ ਇਹ ਸਾਫ ਨਹੀਂ ਹੋ ਪਾਇਆ ਹੈ ਕਿ ਸ਼ੱਕੀ ਵਿਅਕਤੀ ਨੇ ਇਹ ਕਦਮ ਡਰੋਂ ਚੁੱਕਿਆ ਜਾਂ ਫਿਰ ਦੋਸ਼ੀ ਹੋਣ ਦੇ ਕਾਰਨ ਚੁੱਕਿਆ। ਪੁਲਿਸ ਗੰਭੀਰਤਾ ਨਾਲ ਇਸਦੀ ਜਾਂਚ ਕਰ ਰਹੀ ਹੈ।