ਪਿੰਡ ਮਾਨਸਾ ਖੁਰਦ ਦੇ ਵਾਸੀਆਂ ਤੋਂ ਸੁਣੋ, ਕਿਹੜੀ ਸਰਕਾਰ ਲਿਆਉਣ ਦਾ ਬਣਾਇਆ ਮਨ... - Use Of Vote
ਮਾਨਸਾ: ਵਿਧਾਨ ਸਭਾ ਚੋਣਾਂ ਦਾ ਅਖਾੜਾ ਇਨ੍ਹੀਂ ਦਿਨੀਂ ਭੱਖਿਆ ਹੋਇਆ ਹੈ ਅਤੇ ਉਮੀਦਵਾਰਾਂ ਵੱਲੋਂ ਪਿੰਡਾਂ ਵਿੱਚ ਚੋਣ ਪ੍ਰਚਾਰ ਜਾਰੀ ਹੈ। ਈਟੀਵੀ ਭਾਰਤ ਵੱਲੋਂ ਮਾਨਸਾ ਦੇ ਪਿੰਡਾਂ ਵਿਚ ਲੋਕਾਂ ਦੀ ਰਾਏ ਜਾਣੀ ਗਈ ਕਿ ਉਨ੍ਹਾਂ ਦੇ ਕੀ ਮੁੱਦੇ ਹਨ ਅਤੇ ਕਿਸ ਮੁੱਦੇ ਨੂੰ ਲੈ ਕੇ ਉਹ ਇਸ ਵਾਰ ਆਪਣੀ ਵੋਟ ਦੀ ਵਰਤੋਂ ਕਰਨਗੇ। ਮਾਨਸਾ ਦੇ ਪਿੰਡ ਮਾਨਸਾ ਖੁਰਦ ਵਿਖੇ ਸੱਥ ਦੇ ਵਿੱਚ ਮੌਜੂਦ ਪਿੰਡ ਵਾਸੀਆਂ ਨੇ ਸੈਲੀਬ੍ਰਿਟੀਆਂ ਉੱਤੇ ਘੱਟ ਭਰੋਸਾ ਜਤਾਇਆ, ਜਦਕਿ ਪਿੰਡ ਵਾਸੀਆਂ ਨੇ ਨਵੇਂ ਚਿਹਰੇ ਨੂੰ ਮੌਕਾ ਦੇਣ ਦਾ ਮਨ ਬਣਾ ਲਿਆ ਹੈ।