ਲੁਧਿਆਣਾ ’ਚ ਕੈਬਨਿਟ ਮੰਤਰੀ ਸੁਖਬਿੰਦਰ ਸੁੱਖ ਸਰਕਾਰੀਆ ਨੇ ਲਹਿਰਾਇਆ ਤਿਰੰਗਾ - ਪੁਲਿਸ ਜਵਾਨਾਂ ਅਤੇ ਮਹਿਲਾ ਕਰਮੀਆਂ
ਲੁਧਿਆਣਾ: ਸ਼ਹਿਰ ਦੇ ਖੇਡ ਸਟੇਡੀਅਣ ’ਚ ਕੈਬਨਿਟ ਮੰਤਰੀ ਸੁਖਵਿੰਦਰ ਸੁੱਖ ਸਰਕਾਰੀਆ ਵੱਲੋਂ ਰਾਸ਼ਟਰੀ ਸਨਮਾਨਾਂ ਸਹਿਤ ਤਿਰੰਗਾ ਲਹਿਰਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸਰਕਾਰੀਆ ਵੱਲੋਂ ਪਰੇਡ ਤੋਂ ਸਲਾਮੀ ਲਈ ਗਈ, ਪਰੇਡ ਦੌਰਾਨ ਪੁਲਿਸ ਜਵਾਨਾਂ ਅਤੇ ਮਹਿਲਾ ਕਰਮੀਆਂ ਦਾ ਹੌਂਸਲਾ ਦੇਖਦਿਆਂ ਹੀ ਬਣਦਾ ਸੀ। ਆਪਣੇ ਭਾਸ਼ਣ ਦੌਰਾਨ ਸਰਕਾਰੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨ ਗੈਰਸੰਵਿਧਾਨਿਕ ਹਨ ਜਿਸ ਕਾਰਨ ਦੇਸ਼ ਦਾ ਕਿਸਾਨ ਹੱਡ ਚੀਰਵੀਂ ਠੰਢ ਵਿੱਚ ਆਪਣੇ ਹੱਕਾਂ ਲਈ ਲੜਾਈ ਲੜਨ ਲਈ ਮਜ਼ਬੂਰ ਹੈ।