ਲੁਧਿਆਣਾ 'ਚ ਨਗਰ ਨਿਗਮ ਦੀ ਗੱਡੀ ਨੇ ਪ੍ਰਵਾਸੀ ਮਜ਼ਦੂਰ ਨੂੰ ਕੁਚਲਿਆ - ਪ੍ਰਵਾਸੀ ਮਜ਼ਦੂਰ ਨੂੰ ਕੁਚਲਿਆ
ਲੁਧਿਆਣਾ: ਨਗਰ ਨਿਗਮ ਦੀ ਕੂੜਾ ਚੁੱਕਣ ਵਾਲੀ ਗੱਡੀ ਵੱਲੋਂ ਇਕ ਪ੍ਰਵਾਸੀ ਮਜ਼ਦੂਰ ਨੂੰ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ।ਮਿਲੀ ਜਾਣਕਾਰੀ ਤੋਂ ਗੱਡੀ ਕੂੜਾ ਸੁੱਟ ਕੇ ਵਾਪਸ ਤਾਜਪੁਰ ਰੋਡ ਵੱਲ ਆ ਰਹੀ ਸੀ ਜਿਵੇਂ ਹੀ ਬਾਲਾ ਜੀ ਪੁਲੀ ਉਤੇ ਗੱਡੀ ਆਈ ਤਾਂ ਪ੍ਰਵਾਸੀ ਮਜ਼ਦੂਰ ਨੂੰ ਕੁਚਲ ਦਿੱਤਾ। ਦੁਰਘਟਨਾ ਹੋਣ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਈ।ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਇਸ ਮੌਕੇ ਪੁਲਿਸ ਨੇ ਦੱਸਿਆ ਹੈ ਕਿ ਨਗਰ ਨਿਗਮ ਦੀ ਗੱਡੀ ਨੇ ਪ੍ਰਵਾਸੀ ਮਜ਼ਦੂਰ ਨੂੰ ਟੱਕਰ ਮਾਰੀ ਹੈ ਅਤੇ ਇਸ ਦੀ ਮੌਤ ਹੋ ਗਈ ਹੈ।