ਸਹੁਰੇ ਪਰਿਵਾਰ ‘ਤੇ ਵਿਆਹੁਤਾ ਦਾ ਕਤਲ ਕਰਨ ਦੇ ਲੱਗੇ ਇਲਜ਼ਾਮ - ਸਿਰ ਤੇ ਰਾਡ ਮਾਰ ਕੇ ਕਤਲ ਕਰ ਦਿੱਤਾ
ਹੁਸ਼ਿਆਰਪੁਰ: ਬਲਾਕ ਤਲਵਾੜਾ ਦੇ ਅਧੀਨ ਆਉਂਦੇ ਪਿੰਡ ਰੋਲੀ ਵਿੱਖੇ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦੇਣ ਦੇ ਇਲਜ਼ਾਮ ਲੱਗੇ ਹਨ। । ਮ੍ਰਿਤਕਾ ਦੇ ਪਰਿਵਾਰ ਦੇ ਕਹਿਣ ਮੁਤਾਬਿਕ ਲੜਕੀ ਦੇ ਵਿਆਹ ਨੂੰ ਕੇਵਲ ਸਾਲ ਦਾ ਸਮਾਂ ਹੋਇਆ ਸੀ ਅਤੇ ਲੜਕੀ ਦਾ ਇੱਕ ਡੇਢ ਮਹੀਨੇ ਦਾ ਬੱਚਾ ਵੀ ਹੈ। ਪੀੜਤ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਲੜਕਾ ਅਤੇ ਉਸਦਾ ਪਰਿਵਾਰ ਉਨ੍ਹਾਂ ਦੀ ਧੀ ਨੂੰ ਵਿਆਹ ਤੋਂ ਬਾਅਦ ਤੰਗ ਪਰੇਸ਼ਾਨ ਕਰ ਰਿਹਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਨੂੰ ਧੋਖੇ ਨਾਲ ਬੁਲਾ ਕੇ ਉਸ ਦੇ ਸਿਰ ਤੇ ਰਾਡ ਮਾਰ ਕੇ ਉਸਦਾ ਕਤਲ ਕਰ ਦਿੱਤਾ ਸੀ। ਪਰਿਵਾਰ ਵੱਲੋਂ ਇਸ ਮਾਮਲੇ ਦੇ ਵਿੱਚ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ।