AAP ਆਗੂਆਂ ਨੇ ਨਸ਼ਿਆਂ ਖ਼ਿਲਾਫ਼ ਮਨਾਇਆ ਕਾਲਾ ਦਿਵਸ - Aam Aadmi Party
ਤਰਨਤਾਰਨ:ਖਡੂਰ ਸਾਹਿਬ ਵਿਚ ਆਮ ਆਦਮੀ ਪਾਰਟੀ (Aam Aadmi Party) ਨੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਕਾਲਾ ਦਿਵਸ ਮਨਾਉਂਦੇ ਹੋਏ ਪੈਦਲ ਰੋਸ ਮਾਰਚ ਕੱਢਿਆ।ਇਸ ਮੌਕੇ ਮਨਜਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਕਾਲਾ ਦਿਵਸ (Black day) ਮਨਾਉਣ ਦਾ ਕਾਰਨ ਹੈ ਕਿ ਇਕ ਸਾਲ ਪਹਿਲਾ ਜਹਿਰੀਲੀ ਸ਼ਰਾਬ ਕਰਕੇ ਜੋ ਵਿਅਕਤੀ ਮਰੇ ਸਨ ਉਨ੍ਹਾਂ ਨੂੰ ਬਣਦਾ ਹੱਕ ਦਿਵਾਉਣ ਲਈ ਰੋਸ਼ ਮਾਰਚ ਕੱਢਿਆ।ਉਨ੍ਹਾਂ ਨੇ ਮਨਜਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਨਸ਼ੇ ਦਾ ਲੱਕ ਸਰਕਾਰ ਕੋਲੋਂ ਟੁੱਟਿਆ ਨਹੀ ਪਰ ਜਹਿਰੀਲੀ ਸ਼ਰਾਬ ਨਾਲ ਕਿੰਨੇ ਲੋਕ ਮਰ ਗਏ ਸਨ।ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਬਿਲਕੁੱਲ ਫੇਲ ਹੋਈ ਹੈ।