ਜਲੰਧਰ ’ਚ ਚੋਰਾਂ ਨੇ ਕਾਰ ਦਾ ਸ਼ੀਸ਼ਾ ਤੋੜ ਉਡਾਏ ਲੱਖਾਂ ਰੁਪਏ - ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ
ਜਲੰਧਰ: ਸ਼ਹਿਰ ਦੇ ਗੁਜਰਾਲ ਨਗਰ ਵਿੱਚ ਪਾਰਕਿੰਗ ਵਿੱਚ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਲੱਖਾਂ ਰੁਪਏ ਦੀ ਚੋਰੀ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਡਾ. ਸੁਮੇਸ਼ ਸੈਣੀ ਨੇ ਦੱਸਿਆ ਕਿ ਕੁੱਲ ਪੰਜ ਲੱਖ ਰੁਪਏ ਬੈਗ ਵਿੱਚੋਂ ਦੋ ਲੱਖ ਰੁਪਏ ਕੱਢ ਲਏ ਗਏ ਸਨ, ਪਰ ਉਨ੍ਹਾਂ ਵਿਚੋਂ ਤਿੰਨ ਲੱਖ ਰੁਪਏ ਬੈਗ ’ਚ ਤੇ ਲੈਪਟਾਪ ਕਾਰ ਵਿੱਚ ਹੀ ਛੱਡ ਦਿੱਤਾ ਗਿਆ ਸੀ। ਜਦੋਂ ਉਨ੍ਹਾਂ ਅਗਲੀ ਸਵੇਰ ਆ ਕੇ ਦੇਖਿਆ ਤੇ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਕਾਰ ਵਿੱਚੋਂ ਤਿੰਨ ਲੱਖ ਰੁਪਏ ਸਮੇਤ ਬੈਗ ਤੇ ਲੈਪਟਾਪ ਵੀ ਗਾਇਬ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਅਰੰਭ ਦਿੱਤੀ ਹੈ।