ਜਲਧੰਰ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਛੇ ਵੱਜਦੇ ਹੀ ਦੁਕਾਨਾਂ ਕਰਵਾਈਆਂ ਗਈਆਂ ਬੰਦ
ਜਲੰਧਰ: ਅੱਜ ਪੁਲਿਸ ਦੀ ਸਖ਼ਤੀ ਦੇਖਣ ਨੂੰ ਮਿਲੀ ਜਦੋਂ ਪੰਜ ਵੱਜਦੇ ਹੀ ਪੁਲਿਸ ਬਾਜ਼ਾਰਾਂ ਨੂੰ ਬੰਦ ਕਰਵਾਉਣ ਲੱਗੀ। ਇਸ ਮੌਕੇ ਆਲ੍ਹਾ ਅਫ਼ਸਰ ਖ਼ੁਦ ਬਾਜ਼ਾਰਾਂ ਦੀ ਗਸ਼ਤ ਕਰਦੇ ਦਿਖੇ ਜ਼ਿਆਦਾਤਰ ਦੁਕਾਨਦਾਰ ਵੀ ਖੁਦ ਦੁਕਾਨਾਂ ਹੀ ਬੰਦ ਕਰਦੇ ਦਿਖਾਈ ਦਿੱਤੇ। ਸ਼ਹਿਰ ਵਿੱਚ ਕੋਰੋਨਾ ਦੇ ਮਾਮਲੇ ਵਿੱਚ ਇੱਕਦਮ ਉਛਾਲ ਤੋਂ ਬਾਅਦ ਪ੍ਰਸ਼ਾਸਨ ਵੀ ਕਾਫ਼ੀ ਦਬਾਅ ਵਿੱਚ ਹੈ ।ਪੰਜਾਬ ਸਰਕਾਰ ਵੱਲੋਂ ਜਾਰੀ ਦਿੱਤੀਆਂ ਹੋਈਆਂ ਹਦਾਇਤਾਂ ਦੇ ਅਨੁਸਾਰ ਬਾਜ਼ਾਰ ਛੇ ਵਜੇ ਤੱਕ ਬੰਦ ਹੋਣੇ ਚਾਹੀਦੇ ਹਨ। ਇਸ ਮੌਕੇ ਏਡੀਸੀਪੀ ਜਗਜੀਤ ਸਰੋਆ ਨੇ ਦੱਸਿਆ ਕਿ ਪੁਲਿਸ ਵਿਭਾਗ ਨੂੰ ਜਾਰੀ ਹੋਈਆਂ ਨਵੀਆਂ ਹਦਾਇਤਾਂ ਅਨੁਸਾਰ ਬਾਜ਼ਾਰਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ।