ਜਲੰਧਰ ’ਚ ਸ਼ਰੇਆਮ ਵਪਾਰੀ ਤੋਂ ਲੱਖ ਰੁਪਏ ਲੁੱਟ ਕੇ ਫ਼ਰਾਰ ਹੋਏ ਲੁਟੇਰੇ - ਜੇਪੀ ਨਗਰ ਤੋਂ ਸਾਹਮਣੇ
ਜਲੰਧਰ: ਸ਼ਹਿਰ ਵਿੱਚ ਲੁੱਟਖੋਹ ਦੀਆਂ ਵਾਰਦਾਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ, ਸਗੋਂ ਦਿਨ ਪ੍ਰਤੀ ਦਿਨ ਅਜਿਹੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਤਾਜ਼ਾ ਮਾਮਲਾ ਸ਼ਹਿਰ ਦੇ ਜੇਪੀ ਨਗਰ ਤੋਂ ਸਾਹਮਣੇ ਆਇਆ ਜਿਥੇ ਗਗਨ ਅਰੋੜਾ ਨਾਮ ਦੇ ਇਕ ਟਾਇਰ ਵਪਾਰੀ ਤੋਂ ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਲੁਟੇਰਿਆਂ ਨੇ ਬੈਗ ਖੋਹਣ ਲਈ ਉਨ੍ਹਾਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ। ਜਾਨ ਬਚਾਉਣ ਲਈ ਗਗਨ ਨੇ ਪੈਸਿਆਂ ਵਾਲਾ ਬੈਗ ਲੁਟੇਰਿਆਂ ਹਵਾਲੇ ਕਰ ਦਿੱਤਾ, ਲੁਟੇਰੇ ਘਟਨਾ ਨੂੰ ਅੰਜ਼ਾਮ ਦੇਣ ਉਪਰੰਤ ਘਟਨਾ ਵਾਲੀ ਥਾਂ ਤੋਂ ਫ਼ਰਾਰ ਹੋ ਗਏ।