ਜਲੰਧਰ ’ਚ ਗੁਆਢੀਂ ਦੁਕਾਨਦਾਰ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ - ਤੰਗ ਆ ਕੇ ਨੌਜਵਾਨ ਨੇ
ਜਲੰਧਰ: ਸ਼ੇਖਾ ਬਾਜ਼ਾਰ ਵਿਖੇ ਆਪਣੇ ਗੁਆਢੀਂ ਦੁਕਾਨਦਾਰ ਤੋਂ ਤੰਗ ਆ ਕੇ ਯੁਵਕ ਨੇ ਆਪਣੀ ਵੀਡੀਓ ਬਣਾ ਕੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲੀਸ ਨੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਵੀਡੀਓ ਦੇ ਅਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਕ ਸੁਨਿਆਰ ਨੇ ਆਪਣੇ ਗੁਆਢੀਆਂ ਤੋਂ ਤੰਗ ਹੋ ਕੇ ਦੁਖੀ ਹੋ ਕੇ ਜ਼ਹਿਰ ਨਿਗਲ ਲਿਆ। ਇਸ ਮੌਕੇ ਐਸਐਚਓ ਸੁਖਦੇਵ ਸਿੰਘ ਨੇ ਕਿਹਾ ਕਿ ਬਲਵਿੰਦਰ ਕੁਮਾਰ ਜੋ ਕਿ ਸ਼ੇਖਾ ਬਾਜ਼ਾਰ ਦਾ ਰਹਿਣ ਵਾਲਾ ਹੈ। ਮਰਨ ਤੋਂ ਪਹਿਲਾਂ ਵੀਡੀਓ ਮੈਸੇਜ ਵਿੱਚ ਉਸ ਨੇ ਜ਼ਹਿਰ ਕਿਉਂ ਖਾਂਦਾ ਹੈ ਉਸ ਦਾ ਜ਼ਿਕਰ ਕੀਤਾ ਹੈ ਜਿਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।