ਜਲੰਧਰ 'ਚ ਸਮਾਜ ਸੇਵੀ ਸੰਸਥਾਂ ਨੇ ਗ਼ਰੀਬ ਕੁੜੀ ਦਾ ਕੀਤਾ ਵਿਆਹ - ਕੋਰੋਨਾ ਮਹਾਂਮਾਰੀ
ਜਲੰਧਰ:ਸਮਾਜ ਸੇਵੀ ਸੰਸਥਾ ਹਿਉਮਨ ਕੇਅਰ ਸੁਸਾਇਟੀ ਵੱਲੋਂ ਬਸਤੀ ਗੁਜ਼ਾਂ ਦੇ ਇਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਸੰਬੰਧੀ ਕੁੱਝ ਸਾਮਾਨ ਦੇ ਕੇ ਸੇਵਾ ਕੀਤੀ ਗਈ।ਇਸ ਮੌਕੇ ਹਿਊਮਨ ਕੇਅਰ ਸੁਸਾਇਟੀ ਦੇ ਪ੍ਰਧਾਨ ਪਰਦੀਪ ਸਿੰਘ ਅੱਤਰੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਅਤੇ ਕੋਰੋਨਾ ਜਿਹੀ ਮਹਾਂਮਾਰੀ ਦੇ ਦੌਰ ਵਿੱਚ ਜਿੱਥੇ ਹਰ ਇਕ ਇਨਸਾਨ ਨੂੰ ਮੰਦੀ ਦੀ ਮਾਰ ਪੈ ਰਹੀ ਹੈ ਉਥੇ ਹੀ ਮੱਧਮ ਵਰਗ ਦੇ ਲੋਕਾਂ ਨੂੰ ਵੀ ਇਸ ਕੋਰੋਨਾ ਮਹਾਂਮਾਰੀ ਕਾਰਨ ਬੇਹੱਦ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਰੂਰਤਮੰਦ ਪਰਿਵਾਰ ਦੀ ਧੀ ਦੇ ਵਿਆਹ ਦੀ ਸੇਵਾ ਕੀਤੀ ਜਾ ਰਹੀ ਇਸੇ ਤਰ੍ਹਾਂ ਹੋਰ ਕੁੜੀਆਂ ਦੇ ਵਿਆਹ ਕੀਤੇ ਜਾਣਗੇ।