ਚੋਰਾਂ ਨੇ ATM ’ਚੋਂ ਉਡਾਏ 4 ਲੱਖ - ਘਟਨਾ ਦੀ ਸੀਸੀਟੀਵੀ ਫੁਟੇਜ
ਫਿਰੋਜ਼ਪੁਰ: ਜ਼ਿਲ੍ਹੇ ਦੇ ਨਾਮਦੇਵ ਚੌਕ ਵਿਖੇ ਪੰਜਾਬ ਐਂਡ ਬੈਂਕ ਦੇ ਏਟੀਐਮ ’ਚ ਲੱਖਾਂ ਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਜਾਣਕਾਰੀ ਮੁਤਾਬਿਕ ਚੋਰਾਂ ਨੇ ਗੈਸ ਕਟਰ ਨਾਲ ਏਟੀਐਮ ਦਾ ਸ਼ਟਰ ਕੱਟ ’ਕੇ ਕਰੀਬ 4 ਲੱਖ 84 ਹਜ਼ਾਰ ਦੀ ਨਕਦੀ ਚੋਰੀ ਕਰਕੇ ਲੈ ਗਏ। ਮਾਮਲੇ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਲਵਾਲ ਰੋਡ ਨੇੜੇ ਨਾਮਦੇਵ ਚੌਕ ਵਿਖੇ ਪੰਜਾਬ ਐਂਡ ਸਿੰਧ ਬੈਂਕ ਹੈ ਜਿਸਦੇ ਵਿੱਚ ਏਟੀਐਮ ਲੱਗਿਆ ਹੋਇਆ ਹੈ। ਤਕਰੀਬਨ 2.30 ਵਜੇ ਕਿਸੇ ਚੋਰ ਵੱਲੋਂ ਗੈਸ ਕਟਰ ਦੀ ਮਦਦ ਨਾਲ ਏਟੀਐਮ ਨੂੰ ਕੱਟਿਆ ਗਿਆ ਅਤੇ ਚੋਰਾਂ ਨੇ ਤਕਰੀਬਨ 4 ਲੱਖ 84 ਹਜ਼ਾਰ ਲੈ ਕੇ ਫਰਾਰ ਹੋ ਗਏ। ਫਿਲਹਾਲ ਉਨ੍ਹਾਂ ਵੱਲੋਂ ਘਟਨਾ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।