ਪੰਜਾਬ

punjab

ETV Bharat / videos

ਫਿਰੋਜ਼ਪੁਰ ’ਚ ਕੋਰੋਨਾ ਨੇ ਫੇਰ ਪਸਾਰੇ ਪੈਰ, ਸਿਹਤ ਵਿਭਾਗ ਸਤਰਕ - ਕੋਰੋਨਾ ਦੇ 8 ਮਾਮਲੇ

By

Published : Feb 23, 2021, 10:05 PM IST

ਫਿਰੋਜ਼ਪੁਰ: ਤਾਲਾਬੰਦੀ ਤੋਂ ਬਾਅਦ ਸਭ ਕੁਝ ਖੁੱਲ੍ਹਣਾ ਸ਼ੁਰੂ ਹੋਇਆ, ਜਿਸ ਦੇ ਤਹਿਤ ਸਕੂਲ ਵੀ ਖੋਲ੍ਹ ਦਿੱਤੇ ਗਏ ਸਨ। ਹੁਣ ਫਿਰੋਜ਼ਪੁਰ ਦੇ ਮਸ਼ਹੂਰ ਸਕੂਲ ਵਿੱਚ ਇੱਕ ਵਾਰ ਫਿਰ ਡਰ ਦਾ ਮਾਹੌਲ ਹੈ। ਬੀਤੇ ਕੱਲ੍ਹ ਸ਼ਹਿਰ ਵਿੱਚ ਕੋਰੋਨਾ ਦੇ 8 ਮਾਮਲੇ ਸਾਹਮਣੇ ਆਏ, ਜਿਸ ਵਿੱਚ ਇੱਕ ਸਕੂਲੀ ਬੱਚਾ ਵੀ ਸ਼ਾਮਲ ਹੈ, ਜੋ 11 ਤਰੀਕ ਤੋਂ ਬਾਅਦ ਸਕੂਲ ਨਹੀਂ ਗਿਆ ਸੀ। ਉਸਦਾ ਕੋਰੋਨਾ ਟੈਸਟ 15 ਨੂੰ ਹੋਇਆ ਸੀ। ਇਸ ਜਾਂਚ ਰਿਪੋਰਟ ਵਿੱਚ ਬੱਚਾ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ ਅਤੇ ਉਸਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਸਕੂਲ ਦੇ ਸਟਾਫ ਮੈਂਬਰਾਂ ਦੇ ਨਮੂਨੇ ਲਏ ਜਾ ਰਹੇ ਹਨ ਹੁਣ ਤੱਕ 15 ਅਧਿਆਪਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ।

ABOUT THE AUTHOR

...view details