ਫ਼ਾਜ਼ਿਲਕਾ ਦੀ ਲਾਧੂਕਾ ਮੰਡੀ 'ਚ ਲੋਕਾਂ ਨੇ 3 ਮੋਟਰਸਾਈਕਲ ਚੋਰਾਂ ਨੂੰ ਕੀਤਾ ਕਾਬੂ - fazilka crime news
ਫ਼ਾਜ਼ਿਲਕਾ: ਫ਼ਾਜ਼ਿਲਕਾ ਸਦਰ ਥਾਣੇ ਅਧੀਨ ਆਉਂਦੇ ਪਿੰਡ ਲਾਧੂਕਾ ਮੰਡੀ ਵਿੱਚ ਲੋਕਾਂ ਨੇ ਤਿੰਨ ਵਿਅਕਤੀਆਂ ਨੂੰ ਮੋਟਰਸਾਈਕਲ ਚੋਰੀ ਕਰਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਜਿਨ੍ਹਾਂ ਨੂੰ ਲੋਕਾਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਐਸਐਚਓ ਨੇ ਕਿਹਾ ਕਿ ਉਨ੍ਹਾਂ ਨੂੰ ਫੋਨ ਉੱਤੇ ਸੂਚਨਾ ਮਿਲੀ ਸੀ ਤਿੰਨ ਮੋਟਰਸਾਈਕਲ ਚੋਰ ਫੜੇ ਗਏ ਹਨ ਜਿਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।