ਧਰਮਕੋਟ 'ਚ ਵਿਧਾਇਕ ਲੋਹਗੜ੍ਹ ਨੇ 135 ਲੜਕੀਆਂ ਨੂੰ ਵੰਡੇ ਸਮਾਰਟਫੋਨ - MLA Lohgarh
ਧਰਮਕੋਟ: ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਸਰਕਾਰੀ ਸੈਕੰਡਰੀ ਸਕੂਲ ਗਰਲਜ਼ ਵਿਖੇ 12ਵੀਂ ਕਲਾਸ ਦੀਆਂ 135 ਕੁੜੀਆਂ ਨੂੰ ਸਮਰਾਟਫੋਨ ਵੰਡੇ ਗਏ। ਇਸ ਸਮੇਂ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੋਬਾਈਲ ਮਿਲਣ ਤੋਂ ਬਾਅਦ ਹੁਣ ਬੱਚਿਆਂ ਨੂੰ ਪੜ੍ਹਾਈ ਵਿੱਚ ਕੋਰੋਨਾ ਦੌਰਾਨ ਕੋਈ ਦਿੱਕਤ ਨਹੀਂ ਆਵੇਗੀ। ਸਕੂਲ ਪ੍ਰਿੰਸੀਪਲ ਮੰਜੂ ਨੇ ਕਿਹਾ ਕਿ ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ, ਜਿਸ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਸੁਖਜੀਤ ਸਿੰਘ ਦਾ ਧੰਨਵਾਦ ਕਰਦੇ ਹਨ।