ਰਿਸ਼ਵਤਖੋਰੀ ਤਹਿਤ ਸਬ ਇੰਸਪੈਕਟਰ ਦਾ 2 ਦਿਨਾਂ ਦਾ ਪੁਲਿਸ ਰਿਮਾਂਡ - ਸਬ ਇੰਸਪੈਕਟਰ
ਮੋਹਾਲੀ ਦੇ ਪਿੰਡ ਸਮਗੌਲੀ 'ਚ ਜ਼ਮੀਨੀ ਵਿਵਾਦ ਦੇ ਚਲਦੇ ਸੁਸਾਇਟੀ ਦੇ ਪ੍ਰਧਾਨਾਂ ਵੱਲੋਂ ਘੋਟਾਲਾ ਕੀਤਾ ਗਿਆ, ਜਿਸ ਤੋਂ ਬਾਅਦ ਸੁਸਾਇਟੀ ਮੈਂਬਰਾਂ 'ਤੇ ਸੁਸਾਇਟੀ ਦੇ ਰਿਕਾਰਡ ਦੇ ਚੋਰੀ ਹੋਣ ਦੇ ਦੋਸ਼ ਲਗਾਏ ਗਏ। ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨਾਂ ਨੇ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਤੇ ਉਨ੍ਹਾਂ 'ਤੇ ਝੁੂਠਾ ਪਰਚਾ ਦਰਜ ਕਰ ਦਿੱਤਾ। ਸਬ ਇਸੰਪੈਕਟਰ ਹਰਜੀਤ ਸਿੰਘ ਵੱਲੋਂ ਨੌਜਵਾਨਾਂ ਨੂੰ ਧਮਕੀ ਦਿੱਤੀ ਤੇ ਕੇਸ ਨੂੰ ਸੁਲਝਾਉਣ ਲਈ ਸਬ ਇੰਸਪੈਕਟਰ ਵੱਲੋਂ ਰਿਸ਼ਵਤ ਦੀ ਮੰਗ ਕੀਤੀ। ਰਿਸ਼ਵਤ ਲੈਂਦਿਆਂ ਹਰਜੀਤ ਸਿੰਘ 'ਤੇ ਰੇਡ ਕਰਕੇ ਹਿਰਾਸਤ 'ਚ ਲੈ ਲਿਆ ਗਿਆ। ਤੇ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਦੋ ਦਿਨ ਦੀ ਰਿਮਾਂਡ ਤੇ ਰਖਿਆ ਗਿਆ ਹੈ।