ਚੰਡੀਗੜ੍ਹ ਦੀਆਂ ਸੜਕਾਂ 'ਤੇ ਨਜ਼ਰ ਆਏ ਸਾਂਭਰ ਤੇ ਤੇਂਦੂਆ - covid-19
ਚੰਡੀਗੜ੍ਹ ਸੈਕਟਰੀਏਟ ਦੀ ਸੜਕਾਂ 'ਤੇ ਜੰਗਲੀ ਸਾਂਭਰ ਦੇ ਘੁੰਮਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਸਾਭਰ ਚੰਡੀਗੜ੍ਹ ਦੇ ਸੈਕਟਰ 9-10 ਦੀ ਲਾਈਟਾਂ ਦੇ ਕੋਲ ਦੇਖੇ ਗਏ ਸੀ ਜਿਸ ਤੋਂ ਬਾਅਦ ਹੁਣ ਤੇਂਦੂਆ ਵੀ ਸੜਕਾਂ 'ਤੇ ਨਜ਼ਰ ਆਇਆ। ਵਾਤਾਵਰਨ ਵਿਭਾਗ ਨੇ ਦੱਸਿਆ ਕਿ ਸੜਕਾਂ 'ਤੇ ਆਵਾਜਾਈ ਨਹੀਂ ਹੋ ਰਹੀ। ਲੌਕਡਾਊਨ ਹੋਣ ਨਾਲ ਸੜਕਾਂ ਖ਼ਾਲੀ ਹਨ। ਜਿਸ ਕਰਕੇ ਉਹ ਸੜਕਾਂ 'ਤੇ ਘੁੰਮ ਰਹੇ ਹਨ।