ਕਰੋਨਾ ਟੈਸਟ ਕਰਨ ਵਾਲੀ ਪ੍ਰਾਈਵੇਟ ਲੈਬਾਂ ਦੀ ਗਿਣਤੀ ਵਿੱਚ ਕੀਤਾ ਗਿਆ ਵਾਧਾ - ਪ੍ਰਾਈਵੇਟ ਲੈਬਾਂ ਦੀ ਗਿਣਤੀ ਵਿੱਚ ਵਾਧਾ
ਚੰਡੀਗੜ੍ਹ: ਪ੍ਰਾਈਵੇਟ ਕੋਰੋਨਾ ਟੈਸਟ ਕਰਨ ਵਾਲੀਆਂ ਲੈਬ ਨੂੰ ਸ਼ਿਫਟ ਕਰਕੇ ਹੁਣ ਚੰਡੀਗੜ੍ਹ ਵਿੱਚ ਕਈ ਥਾਵਾਂ ਉੱਤੇ ਸ਼ਿਫਟ ਕੀਤਾ ਗਿਆ ਹੈ। ਜਿੱਥੇ ਪਹਿਲਾਂ ਸਿਰਫ਼ ਸੈਕਟਰ 11 ਵਿੱਚ ਹੀ ਪ੍ਰਾਈਵੇਟ ਲੈਬਾਂ ਵੱਲੋਂ ਕੋਰੋਨਾ ਦੇ ਟੈਸਟ ਕੀਤੇ ਜਾਂਦੇ ਸਨ। ਹੁਣ ਸੈਕਟਰ 11 ਵਿੱਚ ਇਹ ਟੈਸਟ ਨਹੀਂ ਹੋਣਗੇ, ਸਗੋਂ ਇਹ ਟੈਸਟ ਸੈਕਟਰ-17 ਦੇ ਪਰੇਡ ਗਰਾਊਂਡ, ਸੈਕਟਰ-34 ਦੇ ਐਗਜ਼ੀਬਿਸ਼ਨ ਗ੍ਰਾਊਂਡ, ਸੈਕਟਰ-10 ਮਿਊਜ਼ੀਅਮ ਨੇੜੇ ਚੌੜੀ ਰੋਡ, ਆਈਟੀ ਪਾਰਕ, ਸੈਕਟਰ-42 ਅਤੇ ਮਨੀਮਾਜਰਾ ਦੀ ਪ੍ਰਾਈਵੇਟ ਲੈਬਾਂ ਦੇ ਵਿੱਚ ਕੀਤੇ ਜਾਣਗੇ।