ਰਿਸ਼ਵਤ ਲੈਂਦਾ ਏਐਸਐਈ ਨਹੀਂ ਆਇਆ ਪੁਲਿਸ ਦੇ ਕਾਬੂ - jalandhar ASI
ਕੁੱਝ ਸਮਾਂ ਪਹਿਲਾਂ ਜਲੰਧਰ ਦੇ ਏਐਸਆਈ ਸਰਫੂਦੀਨ ਦੀ ਸ਼ਰਾਬ ਤਸਕਰ ਤੋਂ ਰਿਸ਼ਵਤ ਲੈਂਦਿਆਂ ਵੀਡਿਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਏਐਸਐਈ ਫ਼ਰਾਰ ਹੈ। ਜਲੰਧਰ ਪੁਲਿਸ ਕਮੀਸ਼ਨਰ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਐਸਆਈਟੀ ਵੀ ਬਣਾਈ ਗਈ ਹੈ। ਡੀਸੀਪੀ ਗੁਰਮੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਇਸ ਸੰਬੰਧੀ ਕੁੱਝ ਕੁ ਦੋਸ਼ਈਆਂ ਨੂੰ ਗ੍ਰਿਫ਼ਤਾਰ ਕਰ ਪੁੱਛ ਪੜਤਾਲ ਕੀਤੀ ਹੈ ਅਤੇ ਦੋਸ਼ੀਆਂ ਹੋਰਾਂ ਪੁਲਿਸ ਮੁਾਜ਼ਮਾਂ ਦਾ ਵੀ ਨਾਂ ਲੈ ਰਹੇ ਹਨ। ਡੀਸੀਪੀ ਗੁਰਮੀਤ ਸਿੰਘ ਨੇ ਕਿਹਾ ਕਿ ਹੋਰਨਾਂ ਦੋਸ਼ੀਆਂ ਵੱਲੋਂ ਤੱਥ ਜਾਂ ਸਬੂਤ ਮਿਲਣ 'ਤੇ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ।