ਜਿੰਮ ਦੇ ਸਮਾਨ ਦਾ ਭਰਿਆ ਟਰੱਕ ਅਧਿਕਾਰੀਆਂ ਨੇ ਕੀਤਾ ਕਾਬੂ - ਖੇਮਕਰਨ ਹਲਕੇ ਦੇ ਪਿੰਡ ਭਿੱਖੀਵਿੰਡ
ਤਰਨਤਾਰਨ: ਖੇਮਕਰਨ ਹਲਕੇ ਦੇ ਪਿੰਡ ਭਿੱਖੀਵਿੰਡ ਵਿੱਚ ਸ਼ਾਮ ਪੁਲਿਸ ਅਤੇ ਹੋਰਨਾਂ ਅਧਿਕਾਰੀਆਂ ਵੱਲੋਂ ਜਿੰਮ ਦੇ ਸਮਾਨ ਦਾ ਭਰਿਆ ਟਰੱਕ ਕਾਬੂ ਕੀਤਾ ਗਿਆ। ਇਸ ਬਾਰੇ ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਉਹ ਇਹ ਟਰੱਕ ਅਮਰਕੋਟ ਲੈ ਕੇ ਜਾ ਰਿਹਾ ਸੀ, ਜਿੱਥੇ ਇਹ ਸਮਾਨ ਵਿਧਾਇਕ ਕੋਲ ਕੋਲ ਪੁੱਜਣਾ ਸੀ ਪਰ ਰਸਤੇ ਵਿੱਚ ਪੁਲਿਸ ਅਤੇ ਚੋਣ ਫਲਾਇੰਗ ਸੁਕਾਇਡ ਹੋਰਨਾਂ ਅਧਿਕਾਰੀਆਂ ਨੇ ਟਰੱਕ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਬਾਰੇ ਟਰੱਕ ਡਰਾਈਵਰ ਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਹ ਸਮਾਨ ਅੰਮ੍ਰਿਤਸਰ ਬਟਾਲਾ ਰੋਡ ਤੋਂ ਲੈ ਕੇ ਆਏ ਹਨ ਅਤੇ ਅਮਰਕੋਟ ਵਿਧਾਇਕ ਕੋਲ ਜਾਣਾ ਸੀ, ਪਰ ਉਸਨੇ ਕਿਹਾ ਕਿ ਉਸਨੂੰ ਵਿਧਾਇਕ ਦੇ ਨਾਂ ਦਾ ਪਤਾ ਨਹੀ ਸੀ।