ਬਠਿੰਡਾ 'ਚ ਭਾਜਪਾ ਨੇ ਸਾੜਿਆ ਸਾਂਸਦ ਰਵਨੀਤ ਬਿੱਟੂ ਦਾ ਪੁਤਲਾ - ਭਾਜਪਾ ਆਗੂ ਸੁਖਪਾਲ ਸਰਾਂ
ਬਠਿੰਡਾ: ਸਾਂਸਦ ਰਵਨੀਤ ਬਿੱਟੂ ਵੱਲੋਂ 1 ਜਨਵਰੀ ਤੋਂ ਕਤਲੇਆਮ ਕਰਨ ਦੇ ਦਿੱਤੇ ਬਿਆਨ ਦੇ ਖਿਲਾਫ ਭਾਜਪਾ ਵਰਕਰਾਂ ਨੇ ਬਠਿੰਡਾ ਫਾਇਰ ਬ੍ਰਿਗੇਡ ਚੌਂਕ ਵਿੱਚ ਸਾਂਸਦ ਬਿੱਟੂ ਦਾ ਪੁਤਲਾ ਸਾੜ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਆਗੂ ਸੁਖਪਾਲ ਸਰਾਂ ਅਤੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ, ਜਿਸ ਦਾ ਖੁਲਾਸਾ ਸਾਂਸਦ ਬਿੱਟੂ ਦੇ ਕਤਲੇਆਮ ਕਰਨ ਦੇ ਬਿਆਨ ਤੋਂ ਸਾਫ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਵਿਕਾਸ ਨਹੀਂ ਵਿਨਾਸ਼ ਵੱਲ ਤੁਰੀ ਹੋਈ ਹੈ ਅਤੇ ਹਰ ਰੋਜ਼ ਨਵੀਂ ਬਿਆਨਬਾਜ਼ੀ ਕਰ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਖ਼ਰਾਬ ਕਰ ਰਹੀ ਹੈ।