ਬਠਿੰਡਾ: ਅਸਮਾਨੀ ਬਿਜਲੀ ਡਿੱਗਣ ਨਾਲ 2 ਬੱਚੇ ਝੁਲਸੇ - ਅਸਮਾਨੀ ਬਿਜਲੀ
ਬਠਿੰਡਾ ਦੇ ਪਿੰਡ ਬੱਲੂਆਣਾ ਵਿਖੇ ਇੱਕ ਇੱਟ ਵਾਲੇ ਭੱਠੇ 'ਚ ਖੇਡ ਰਹੇ 3 ਉੱਤੇ ਬਿਜਲੀ ਡਿੱਗ ਗਈ। ਉਨ੍ਹਾਂ ਚੋਂ 2 ਲੜਕੀਆਂ ਦੀ ਜ਼ਿਆਦਾ ਫੱਟੜ ਹੋ ਗਈਆਂ। ਉਨ੍ਹਾਂ ਨੂੰ ਜ਼ਿਲ੍ਹੇ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦੇ ਕੰਟਰੋਲ ਰੂਮ 'ਤੇ ਸੂਚਨਾ ਮਿਲੀ ਸੀ ਕਿ ਪਿੰਡ ਬੱਲੂਆਣਾ ਵਿਖੇ ਅਜਿਹਾ ਹਾਦਸਾ ਵਾਪਰ ਗਿਆ ਹੈ। ਫਿਰ ਉਹ ਮੌਕੇ 'ਤੇ ਪੁੱਜੇ ਅਤੇ 2 ਫੱਟੜ ਲੜਕੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਐਮਰਜੈਂਸੀ ਮੈਡੀਕਲ ਅਫ਼ਸਰ ਡਾਕਟਰ ਹਰਸ਼ਿਤ ਗੋਇਲ ਨੇ ਦੱਸਿਆ ਕਿ 2 ਲੜਕੀਆਂ ਜਿਨ੍ਹਾਂ ਦੀ ਪਛਾਣ ਸੰਗੀਤਾਂ ਅਤੇ ਸੁਸ਼ਮਾ ਦੇ ਤੌਰ 'ਤੇ ਹੋਈ ਹੈ, ਉਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਫ਼ਿਲਹਾਲ ਹਾਲਤ ਠੀਕ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਵਿੱਚ ਸਵੇਰੇ ਤੋਂ ਹੀ ਅਸਮਾਨ ਵਿੱਚ ਬੱਦਲ ਖ਼ੂਬ ਗਰਜ ਰਹੇ ਹਨ ਅਤੇ ਮਾਮੂਲੀ ਮੀਂਹ ਵੀ ਪਿਆ।
Last Updated : Feb 29, 2020, 2:27 PM IST