ਪਿੰਡ ਵਾਸੀਆਂ ਨੇ ਡਿਪੂ ਹੋਲਡਰ ’ਤੇ ਲਾਏ ਘੱਟ ਕਣਕ ਦੇਣ ਦੇ ਦੋਸ਼
ਅੰਮ੍ਰਿਤਸਰ: ਬਾਬਾ ਬਕਾਲਾ ਦੇ ਪਿੰਡ ਬੋਦਲਕੀੜੀ ’ਚ ਪਿੰਡ ਵਾਸੀਆਂ ਨੇ ਡਿੱਪੂ ਹੋਲਡਰ ਰਘਬੀਰ ਸਿੰਘ 'ਤੇ ਘੱਟ ਕਣਕ ਦੇਣ ਦੇ ਦੋਸ਼ ਲਾਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਸਾਨੂੰ 25 ਕਿੱਲੋ ਦਿੱਤੀ ਗਈ ਹੈ ਪਰ ਡਿੱਪੂ ਹੋਲਡਰ ਸਾਨੂੰ 20 ਕਿੱਲੋ ਦੇ ਕਿਹਾ ਹੈ ਤੇ 5 ਕਿੱਲੋ ਛੋਲਿਆਂ ਦੀ ਬਜਾਏ 4 ਕਿੱਲੋ ਦੇ ਰਿਹਾ ਹੈ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਰਾਸ਼ਨ ਲੈਣ ਜਾਂਦੇ ਹਾਂ ਤਾਂ ਸਾਡੇ ਨਾਲ ਮਾੜੀ ਸ਼ਬਦਾਵਲੀ ਵਰਤੀ ਜਾਂਦੀ ਹੈ ਜਿਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਥੇ ਹੀ ਡਿਪੂ ਹੋਲਡਰ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਪਿੱਛੋਂ ਮਹਿਕਮੇ ਵੱਲੋਂ ਸਾਡੇ ਕੋਲ ਕਣਕ ਘੱਟ ਆਈ ਸੀ ਜਦੋਂ ਪੂਰਾ ਰਾਸ਼ਨ ਆ ਜਾਵੇਗਾ ਤਾਂ ਦੇ ਦਿੱਤਾ ਜਾਵੇਗਾ।