ਅੰਮ੍ਰਿਤਸਰ ਦੇ ਵਾਰਡ ਨੰਬਰ 37 'ਚ ਸਥਾਨਕ ਵਾਸੀਆਂ ਨੇ ਭਾਜਪਾ ਦੇ ਆਗੂਆਂ ਦਾ ਕੀਤਾ ਵਿਰੋਧ - ਅਸੀਂ ਕਿਸਾਨਾਂ ਨੂੰ ਸਮਰਥਨ
ਅੰਮ੍ਰਿਤਸਰ: ਇੱਥੋਂ ਦੇ ਵਾਰਡ ਨੰਬਰ 37 ਵਿੱਚ ਇਲਾਕਾ ਵਾਸੀਆਂ ਨੇ ਭਾਜਪਾ ਦੇ ਉਮੀਦਵਾਰ ਤਾਂ ਡੱਟ ਕੇ ਵਿਰੋਧ ਕੀਤਾ ਅਤੇ ਇਲਾਕਾ ਵਾਸੀਆਂ ਨੇ ਪੂਰੇ ਬਾਜ਼ਾਰਾਂ ਵਿੱਚ ਪੋਸਟਰ ਲਗਾ ਦਿੱਤੇ ਕਿ ਭਾਜਪਾ ਦਾ ਅਸੀਂ ਬਾਈਕਾਟ ਕਰਦੇ ਹਾਂ। ਇਸ ਸਬੰਧੀ ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਨੇ ਕਿਹਾ ਕਿ ਅਸੀਂ ਕਿਸੇ ਵੀ ਪਾਰਟੀ ਨਾਲ ਸਬੰਧ ਨਹੀਂ ਰੱਖਦੇ ਪਰ ਅਸੀਂ ਕਿਸਾਨਾਂ ਨੂੰ ਸਮਰਥਨ ਦਿੰਦੇ ਹਾਂ। ਇਸ ਲਈ ਅਸੀਂ ਭਾਜਪਾ ਦਾ ਬਾਈਕਾਟ ਕਰਦੇ ਹਾਂ। ਨਾਲ ਹੀ ਇਲਾਕਾ ਵਾਸੀਆਂ ਨੇ ਕਿਹਾ ਕਿ ਭਾਜਪਾ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰ ਦੇਵੇ ਤਾਂ ਫਿਰ ਜਿੱਥੇ ਮਰਜ਼ੀ ਆਪਣੀਆਂ ਵੋਟਾਂ ਪੱਕੀਆਂ ਕਰੇ।