ਅੰਮ੍ਰਿਤਸਰ 'ਚ ਕਾਂਗਰਸੀ ਨੇਤਾ ਦੀ ਸ਼ਹਿ 'ਤੇ ਕਾਂਗਰਸੀ ਵਰਕਰਾਂ 'ਤੇ ਚੱਲੀਆਂ ਗੋਲੀਆਂ - ਥਾਣਾ ਗੇਟ ਹਕੀਮਾਂ
ਅੰਮ੍ਰਿਤਸਰ: ਥਾਣਾ ਗੇਟ ਹਕੀਮਾਂ ਦੇ ਅਧੀਨ ਆਉਂਦੇ ਇਲਾਕਾ ਲਾਹੌਰੀ ਗੇਟ ਦੇ ਖਾਈ ਮੁਹੱਲੇ 'ਚ ਕਾਂਗਰਸੀ ਨੇਤਾ ਦੀ ਸ਼ਹਿ 'ਤੇ ਕਾਂਗਰਸੀ ਵਰਕਰਾਂ 'ਤੇ ਚੱਲੀਆਂ ਗੋਲੀਆਂ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਇਹ ਮਾਮਲਾ ਸ਼ੋਸ਼ਲ ਮੀਡੀਆ 'ਤੇ ਫੋਟੋ ਵਾਇਰਲ ਕਰਨ ਤੇ ਪੈਸਿਆਂ ਦੀ ਮੰਗ ਕਰਨ ਦਾ ਹੈ। ਉੱਥੇ ਹੀ ਉਨ੍ਹਾਂ ਦੇ ਇਲਾਕੇ ਦੇ 4 ਨੌਜਵਾਨਾਂ ਨੇ ਕਾਤਲਾਨਾ ਹਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ 18 ਮਈ ਦੀ ਰਾਤ ਦਾ ਹੈ ਜਦੋਂ ਉਹ ਆਪਣੇ ਘਰ 'ਚ ਬੈਠੇ ਸਨ ਤੇ ਉਸ ਵੇਲੇ ਉਨ੍ਹਾਂ ਦੇ ਹੀ ਇਲਾਕੇ ਦੇ ਕੁਝ ਗੁੰਡੇ ਤਤਵਾਂ ਨੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਦੌਰਾਨ ਗੋਲੀਆਂ ਚਲਾਈਆਂ ਗਈਆਂ ਤੇ ਦਾਤਰ ਨਾਲ ਹਮਲਾ ਕਰਕੇ 2 ਨੌਜਵਾਨਾਂ ਨੂੰ ਜ਼ਖਮੀ ਕਰ ਦਿੱਤਾ, ਜਿਸ ਨਾਲ ਇਕ ਨੌਜਵਾਨ ਦੀ ਬਾਂਹ 'ਤੇ ਗੋਲੀ ਲੱਗੀ ਹੈ ਅਤੇ ਦੂਜੇ ਦੇ ਗਲੇ ਤੋਂ ਗੋਲੀ ਪੂਰੀ ਤਰ੍ਹਾਂ ਨਾਲ ਛੂਹ ਕੇ ਲੰਘੀ ਤੇ ਛਾਤੀ 'ਤੇ ਦਾਤਰ ਵੀ ਮਾਰੇ ਗਏ ਹਨ। ਜਿਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਿਸ ਦੇ ਚੱਲਦੇ ਪੁਲਸ ਵਲੌ ਧਾਰਾ 307 ਦੇ ਤਹਿਤ ਮਾਮਲਾ ਤਾ ਦਰਜ ਕਰ ਲਿਆ ਗਿਆ ਪਰ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀ ਕਰ ਰਹੀ। ਪੀੜਤ ਪਰਿਵਾਰ ਵਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਹੀ ਇਲਾਕੇ ਦੇ ਕਾਂਗਰਸੀ ਨੇਤਾ ਦੇ ਦਬਾਅ ਕਾਰਨ ਉਨ੍ਹਾਂ ਨੂੰ ਇਨਸਾਫ ਨਹੀ ਮਿਲ ਪਾ ਰਿਹਾ ਅਤੇ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਪਰ ਜਦੋਂ ਇਸ ਸੰਬੰਧੀ ਥਾਣਾ ਗੇਟ ਹਕੀਮਾਂ ਦੇ ਐੱਸ.ਐੱਚ.ਓ ਸੁਖਬੀਰ ਸਿੰਘ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਦਰਜ ਕਰ ਦੋਸ਼ੀਆਂ ਤੇ ਪਰਚਾ ਦਰਜ ਕਰ ਲਿਆ ਹੈ ਅਤੇ ਦੋਸ਼ੀਆ ਨੂੰ ਫੜ੍ਹਨ ਲਈ ਨਿਰੰਤਰ ਛਾਪੇਮਾਰੀ ਕੀਤੀ ਜਾ ਰਹੀ ਹੈ। ਓਧਰ ਦੂਸਰੀ ਧਿਰ 'ਚੋ ਦੌਸ਼ੀ ਨੌਜਵਾਨਾਂ ਦੇ ਪਿਤਾ ਵੱਲੋਂ ਦੱਸਿਆ ਗਿਆ ਕਿ ਹੈ ਕਿ ਉਨ੍ਹਾਂ 'ਤੇ ਲਗਾਏ ਗਏ ਇਲਜ਼ਾਮ ਬੇਬੁਨਿਆਦ ਹਨ।