ਨਾਜਾਇਜ਼ ਸੰਬੰਧਾਂ ਕਾਰਨ ਸੀਆਰਪੀਐਫ਼ ਅਧਿਕਾਰੀ ਨੇ ਕੀਤਾ ਸੀ ਪਤਨੀ ਦਾ ਕਤਲ, ਹੋਇਆ ਕਾਬੂ - ਨਾਜਾਇਜ਼ ਸੰਬੰਧਾਂ ਕਾਰਨ ਸੀਆਰਪੀਐਫ਼
ਅੰਮ੍ਰਿਤਸਰ ਵਿੱਚ ਪਿਛਲੇ ਦਿਨੀਂ ਹੋਏ ਇਲਾਕਾ ਕੋਟ ਖਾਲਸਾ ਨਿਊ ਅਜ਼ਾਦ ਨਗਰ ਵਿੱਚ ਔਰਤ ਦੇ ਕਤਲ ਦੀ ਗੁੱਥੀ ਪੁਲਿਸ ਵੱਲੋਂ ਹੱਲ ਕਰ ਲਈ ਗਈ ਹੈ। ਮਰਨ ਵਾਲੀ ਔਰਤ ਬਲਜੀਤ ਕੌਰ ਦਾ ਪਤੀ ਗੁਰਮਿੰਦਰ ਸਿੰਘ ਹੀ ਉਸ ਦਾ ਕਾਤਿਲ ਨਿਕਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਮਿੰਦਰ ਸਿੰਘ ਸੀਆਰਪੀਐਫ਼ ਵਿੱਚ ਚੰਡੀਗੜ੍ਹ ਵਿਚ ਬਤੌਰ ਡੀਐਸਪੀ ਤੈਨਾਤ ਹੈ, ਗੁਰਮਿੰਦਰ ਸਿੰਘ ਦੇ ਨਾਜਾਇਜ਼ ਸੰਬੰਧਾਂ ਕਾਰਨ, ਆਪਣੀ ਪਤਨੀ ਬਲਜੀਤ ਕੌਰ ਨਾਲ ਕਾਫ਼ੀ ਸਮੇਂ ਤੋਂ ਲੜਾਈ ਝਗੜਾ ਚੱਲਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਗੁਰਮਿੰਦਰ ਸਿੰਘ ਦੇ ਮਲੋਟ ਜ਼ਿਲ੍ਹਾ ਮੁਕਤਸਰ ਦੀ ਰਹਿਣ ਵਾਲੀ ਵੀਰਪਾਲ ਕੌਰ ਨਾਲ ਨਾਜਾਇਜ਼ ਸੰਬੰਧ ਸਨ ਜਿਸ ਦੇ ਚੱਲਦਿਆਂ ਉਸ ਨੇ ਪਤਨੀ ਬਲਜੀਤ ਕੌਰ ਦਾ ਹੋਰ ਮੁਲਜ਼ਮ ਨਾਲ ਮਿਲ ਕੇ ਗਲਾ ਘੁੱਟ ਦਿੱਤਾ। ਪੁਲਿਸ ਵਲੋਂ ਮ੍ਰਿਤਕ ਦੇ ਪਤੀ ਤੇ ਉਸ ਦੀ ਪ੍ਰੇਮਿਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ।